ਅੰਮ੍ਰਿਤਸਰ:ਅੱਜ ਵਿਦੇਸ਼ ਸਕੱਤਰ (Foreign Secretary) ਸ੍ਰੀ ਹਰਸ਼ ਵਰਧਨ ਸਿੰਗਲਾ (Mr. Harsh Vardhan Singla) ਨੇ ਅਟਾਰੀ ਸਰਹੱਦ ਤੋ ਅਫ਼ਗਾਨਿਸਤਾਨ (Afghanistan) ਦੇ ਨਾਗਰਿਕਾਂ ਦੀ ਸਹਾਇਤਾ ਲਈ ਭਾਰਤ ਤੋਂ ਅਨਾਜ ਨਾਲ ਭਰੇ ਟਰੱਕਾਂ ਨੂੰ ਰਵਾਨਾ ਕੀਤਾ। ਇਹ ਕਣਕ ਦੇ ਟਰੱਕ ਵਾਇਆ ਪਾਕਿਸਤਾਨ ਹੁੰਦੇ ਹੋਏ 4 ਦਿਨ ਵਿੱਚ ਅਫਗਾਨਿਸਤਾਨ (Afghanistan) ਪਹੁੰਚਣਗੇ।
ਅਫਗਾਨਿਸਤਾਨ (Afghanistan) ਦੇਸ਼ ਦੇ ਹਾਈ ਕਮਿਸ਼ਨ (High Commission) ਜਨਾਬ ਫ਼ਰੀਦ ਮੁਓਮਦਜਈ (Mr. Farid Mummadjai) ਨੇ ਅਟਾਰੀ ਸਰਹੱਦ (Atari border) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਤੇ ਭਾਰਤੀ ਆਵਾਮ ਨੇ ਅਫ਼ਗ਼ਾਨਿਸਤਾਨ (Afghanistan) ਦੇਸ਼ ਨੂੰ ਜਦੋਂ ਵੀ ਕਿਸੇ ਕਿਸਮ ਦੀ ਲੋੜ ਪਈ ਤਾਂ ਹਰ ਸਮੇਂ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਘੜੀ ਵਿਚ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ (Afghanistan) ਦੇਸ਼ ਨੂੰ ਜਿੱਥੇ ਅੱਜ ਪੰਜਾਹ ਹਜ਼ਾਰ ਮੀਟ੍ਰਿਕ ਟਨ ਕਣਕ ਦਿੱਤੀ ਹੈ।
ਉੱਥੇ ਹੀ ਇਸ ਤੋਂ ਪਹਿਲਾਂ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਬੱਸਾਂ,ਮੈਡੀਕਲ ਸਹੂਲਤ ਦੇ ਨਾਲ ਨਾਲ ਬੱਚਿਆਂ ਦੇ ਖਾਣ ਪੀਣ ਦੀਆਂ ਵਸਤੂਆਂ ਹਰ ਦੁੱਖ ਦੀ ਘੜੀ ਵਿੱਚ ਭੇਜੀਆਂ ਗਈਆਂ ਹਨ। ਜਿਸ ਲਈ ਅਫ਼ਗ਼ਾਨਿਸਤਾਨ ਦੇਸ਼ ਭਾਰਤ ਦਾ ਰਿਣੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਸ੍ਰੀ ਹਰਸ਼ ਵਰਧਨ ਸਿੰਗਲਾ ਨੇ ਦੱਸਿਆ ਕਿ ਭਾਰਤ ਵੱਲੋਂ ਅੱਜ ਭੇਜੀ ਜਾ ਰਹੀ ਕਣਕ ਦੀ ਪਹਿਲੀ ਖੇਪ ਪਾਕਿਸਤਾਨ ਦੇ ਜਲਾਲਾਬਾਦ ਏਰੀਏ ਤੋਂ ਹੁੰਦੀ ਹੋਈ ਅਫ਼ਗਾਨਿਸਤਾਨ ਪਹੁੰਚੇਗੀ।
ਵਿਦੇਸ਼ ਸਕੱਤਰ ਨੇ ਅਨਾਜ ਦੇ 41 ਟਰੱਕ ਅਫ਼ਗਾਨਿਸਤਾਨ ਲਈ ਕੀਤੇ ਰਵਾਨਾ ਵਿਦੇਸ਼ ਮੰਤਰੀ ਭਾਰਤ ਨੇ ਕਿਹਾ ਕਿ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ(Prime Minister Shri Narendra Modi) ਵੱਲੋਂ ਅਫ਼ਗ਼ਾਨਿਸਤਾਨ (Afghanistan) ਦੇਸ਼ ਦੇ ਹਾਲਾਤਾਂ ਨੂੰ ਵੇਖਦੇ ਹੋਏ ਉੱਥੇ ਵੱਸਦੇ ਅਫਗਾਨੀਆਂ ਦੀ ਸਹਾਇਤਾ ਲਈ ਇਹ ਕਣਕ ਦੀ ਪਹਿਲੀ ਖੇਪ ਅੱਜ ਭਾਰਤ ਤੋਂ ਰਵਾਨਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਣਕ ਦੀ ਪਹਿਲੀ ਖੇਪ ਭਾਰਤ ਤੋਂ 21 ਸੌ ਟਨ ਦੇ ਕਰੀਬ ਅਫ਼ਗ਼ਾਨਿਸਤਾਨ (Afghanistan) ਦੇ ਸਪੈਸ਼ਲ ਆਏ 41 ਟਰੱਕਾਂ ਵਿਚ ਲੋਡ ਕਰਕੇ ਭੇਜੀ ਜਾ ਰਹੀ ਹੈ। ਜੋ ਚਾਰ ਦਿਨ ਬਾਅਦ ਅਫ਼ਗਾਨਿਸਤਾਨ(Afghanistan) ਪੁੱਜੇਗੀ। ਉਨ੍ਹਾਂ ਦੱਸਿਆ ਕਿ ਭੇਜੀ ਜਾਣ ਵਾਲੀ ਕਣਕ ਭਾਰਤ ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਪੂਰੀ ਕਰ ਲਈ ਜਾਵੇਗੀ।
ਭਾਰਤ ਦੇ ਵਿਦੇਸ਼ ਸਕੱਤਰ ਸ੍ਰੀ ਹਰਸ਼ ਵਰਧਨ ਸਿੰਗਲਾ (Mr. Harsh Vardhan Singla) ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਦੇਸ਼ ਨੂੰ ਅਗਾਂਹ ਹੋਰ ਵੀ ਕਿਸੇ ਕਿਸਮ ਦੀ ਚੀਜ਼ ਦੀ ਲੋੜ ਪਵੇਗੀ ਤਾਂ ਭਾਰਤ ਸਰਕਾਰ ਅਫਗਾਨਿਸਤਾਨ ਸਰਕਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਕਰੇਗੀ।
ਇਹ ਵੀ ਪੜ੍ਹੋ:-ਰਾਮ ਰਹੀਮ ਨੂੰ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ, ਫਰਲੋ ਤੋਂ ਬਾਅਦ ਮਿਲੀ ਜ਼ੈੱਡ ਪਲੱਸ ਸੁਰੱਖਿਆ