ਪੰਜਾਬ

punjab

ETV Bharat / city

ਫੋਕਲ ਪੁਆਇੰਟ 'ਤੇ ਪੇਂਟ ਫੈਕਟਰੀ 'ਚ ਲੱਗੀ ਅੱਗ, ਤੇਜ਼ ਧਮਾਕਿਆਂ ਨਾਲ ਦਹਿਲੇ ਲੋਕ - ਅੰਮ੍ਰਿਤਸਰ ਅੱਗ

ਤੇਜ਼ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਆਸਪਾਸ ਦੇ ਰਿਹਾਇਸ਼ੀ ਖੇਤਰ ਵਿੱਚ ਰਹਿ ਰਹੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਢਾਬ ਵਸਤੀਰਾਮ ਸੇਵਾ ਸੁਸਾਇਟੀ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਇਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ।

Fire at paint factory at Focal Point Amritsar
ਫੋਕਲ ਪੁਆਇੰਟ 'ਤੇ ਪੇਂਟ ਫੈਕਟਰੀ 'ਚ ਲੱਗੀ ਅੱਗ, ਤੇਜ਼ ਧਮਾਕਿਆਂ ਨਾਲ ਦਹਿਲੇ ਲੋਕ

By

Published : Jun 30, 2022, 11:20 AM IST

ਅੰਮ੍ਰਿਤਸਰ: ਫੋਕਲ ਪੁਆਇੰਟ ਇਲਾਕੇ 'ਚ ਕੈਮੀਕਲ ਅਤੇ ਪੇਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਹੈ। ਤੇਜ਼ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਆਸਪਾਸ ਦੇ ਰਿਹਾਇਸ਼ੀ ਖੇਤਰ ਵਿੱਚ ਰਹਿ ਰਹੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਢਾਬ ਵਸਤੀਰਾਮ ਸੇਵਾ ਸੁਸਾਇਟੀ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਇਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਫੈਕਟਰੀ ਵਿੱਚ ਕੈਮੀਕਲ ਮਜ਼ੂਦ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਵਿੱਚ ਸਮਾਂ ਲੱਗ ਰਿਹਾ ਹੈ।

ਫੋਕਲ ਪੁਆਇੰਟ 'ਤੇ ਪੇਂਟ ਫੈਕਟਰੀ 'ਚ ਲੱਗੀ ਅੱਗ, ਤੇਜ਼ ਧਮਾਕਿਆਂ ਨਾਲ ਦਹਿਲੇ ਲੋਕ

ਇੱਕ ਹੋਰ ਫੈਕਟਰੀ ਵਿੱਚ ਹੀ ਸੌਂ ਹਰੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਸਵੇਰੇ ਕਰੀਬ 5 ਵਜੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਬਾਹਰ ਆ ਕੇ ਜਦੋਂ ਦੇਖਿਆ ਤਾਂ ਪੇਂਟ ਫੈਕਟਰੀ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਵੱਲੋਂ ਕਰੀਬ 4 ਤੋਂ 5 ਧਮਾਕੇ ਸੁਣੇ ਗਏ ਅਤੇ ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਨ੍ਹਾਂ ਦੀ ਇਮਾਰਤ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ ਸਨ।

ਅੱਗ ਦੀ ਘਟਨਾ ਤੋਂ ਬਾਅਦ ਰਿਹਾਇਸ਼ੀ ਖੇਤਰ ਵਿੱਚ ਰਹਿਣ ਵਾਲੇ ਲੋਕ ਪ੍ਰੇਸ਼ਾਨ ਹਨ ਅਤੇ ਇਸ ਇਲਾਕੇ ਵਿੱਚੋਂ ਫੈੈਕਟਕੀਆਂ ਨੂੰ ਬਾਹਰ ਲਿਜਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਫੈਕਟਰੀਆਂ ਕਾਰਨ ਸਾਹ ਲੈਣ ਵਿੱਚ ਵੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨਾਲ ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਚੁਕੀ ਹੈ, ਇਸ ਦੇ ਬਾਵਜੂਦ ਫੈਕਟਰੀਆਂ ਨੂੰ ਸ਼ਿਫਟ ਨਹੀਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਬਿਸ਼ਨੋਈ ਦੀ ਪੇਸ਼ੀ: ਸਖ਼ਤ ਸੁਰੱਖਿਆ ਹੇਠ ਲਿਆਂਦਾ ਅੰਮ੍ਰਿਤਸਰ, 8 ਦਿਨ ਦਾ ਮਿਲਿਆ ਰਿਮਾਂਡ

ABOUT THE AUTHOR

...view details