ਅੰਮ੍ਰਿਤਸਰ: ਸ਼ਹਿਰ ਦੇ ਨਵੀਂ ਆਬਾਦੀ ਇਲਾਕੇ ਵਿੱਚ ਰਹਿਣ ਵਾਲੀ ਇੱਕ ਮਾਂ ਆਪਣੇ ਬੱਚੇ ਨੂੰ ਲੈਣ ਲਈ ਸੰਘਰਸ਼ ਕਰ ਰਹੀ ਹੈ। ਕਿਉਂਕਿ ਔਰਤ ਦੇ ਪਹਿਲਾਂ ਹੀ ਦੋ ਧੀਆਂ ਸਨ ਤੇ ਇੱਕ ਹੋਰ ਧੀ ਨੇ ਜਨਮ ਲਿਆ। ਉਸ ਨੇ ਆਪਣੀ ਤੀਜੀ ਧੀ ਨੂੰ ਸਾਂਭ ਸੰਭਾਲ ਲਈ ਇੱਕ ਪਰਿਵਾਰ ਨੂੰ ਗੋਦ ਦਿੱਤਾ ਸੀ,ਪਰ ਮੁੜ ਧੀ ਵਾਪਸ ਮੰਗਣ 'ਤੇ ਉਕਤ ਪਰਿਵਾਰ ਵੱਲੋਂ ਬੱਚੇ ਨੂੰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਪੀੜਤ ਮਾਂ ਨੇ ਦੱਸਿਆ ਕਿ ਉਸ ਦੇ ਘਰ ਪਹਿਲਾਂ ਹੀ ਦੋ ਧੀਆਂ ਹਨ। ਡੇਢ ਮਹੀਨੇ ਪਹਿਲਾਂ ਹੀ ਉਸ ਨੇ ਆਪਣੀ ਤੀਜੀ ਧੀ ਨੂੰ ਜਨਮ ਦਿੱਤਾ। ਇਸ ਮਗਰੋਂ ਉਨ੍ਹਾਂ ਦੇ ਇਲਾਕੇ ਵਿੱਚ ਹੀ ਰਹਿਣ ਵਾਲਾ ਇੱਕ ਨੌਜਵਾਨ ਨੂੰ ਕਿਸੇ ਹੋਰ ਮਹਿਲਾ ਨੇ ਧੀ ਹੋਣ ਦੀ ਜਾਣਕਾਰੀ ਦਿੱਤੀ। ਉਸ ਸਮੇਂ ਤੋਂ ਹੀ ਉਹ ਨੌਜਵਾਨ ਤੇ ਉਸ ਦੀ ਪਤਨੀ ਉਸ ਦੇ ਘਰ ਦੇ ਚੱਕਰ ਲਗਾ ਰਹੇ ਸਨ ਤੇ ਧੀ ਦੇ ਚੰਗੇ ਪਾਲਣ-ਪੋਸ਼ਣ ਲਈ ਉਨ੍ਹਾਂ ਨੂੰ ਧੀ ਗੋਦ ਦੇਣ ਦਾ ਦਬਾਅ ਬਣਾ ਰਹੇ ਸਨ। ਇਸ ਦੇ ਲਈ ਉਕਤ ਨੌਜਵਾਨ ਨੇ ਉਸ ਦੇ ਪਤੀ ਕੋਲੋ ਵੀ ਫੋਨ ਉੱਤੇ ਬੱਚੀ ਗੋਦ ਦੇਣ ਅਪੀਲ ਕੀਤੀ। ਉਨ੍ਹਾਂ ਨੇ ਜਾਣਕਾਰੀ ਦੇਣ ਵਾਲੀ ਮਹਿਲਾ ਦੇ ਦਬਾਅ ਪਾਉਣ 'ਤੇ ਉਕਤ ਪਹਿਵਾਰ ਨੂੰ ਧੀ ਦੇ ਦਿੱਤੀ।
ਪੀੜਤਾ ਮੁਤਾਬਕ ਉਨ੍ਹਾਂ ਨੇ ਮਾਪਿਆਂ ਨੂੰ ਬੱਚੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ ਤੇ ਬਾਅਦ ਵਿੱਚ ਉਨ੍ਹਾਂ ਦੇ ਫੋਨ ਨੰਬਰ ਬਲਾਕ ਕਰ ਦਿੱਤੇ ਤੇ ਉਨ੍ਹਾਂ ਨੂੰ ਬੱਚੀ ਨਾਲ ਮਿਲਨ ਨਹੀਂ ਦਿੱਤਾ ਗਿਆ। ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਕੋੋਲੋਂ ਆਪਣੀ ਧੀ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਬੱਚੀ ਨੂੰ ਗੋਦ ਲੈਣ ਵਾਲੇ ਪਰਿਵਾਰ ਵੱਲੋਂ 35 ਹਜ਼ਾਰ ਰੁਪਏ ਦੀ ਮੰਗ ਕਰਨ ਤੇ ਬੱਚੀ ਨੂੰ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਲਾਏ ਹਨ।