ਪੰਜਾਬ

punjab

ETV Bharat / city

ਪੰਜਾਬ 'ਚ ਫਿਲਮ ਬਣਾਉਣ ਵਾਲੇ ਉੱਡਦਾ ਪੰਜਾਬ ਹੁਣ ਬਣਾਉਣ ਉੱਡਦਾ ਬੌਲੀਵੁੱਡ: ਸ਼ਵੇਤ ਮਲਿਕ

ਨਸ਼ਿਆਂ (Drugs) ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪਹਿਲਾਂ ਤਾਂ 'ਉਡਤਾ ਪੰਜਾਬ' ਫਿਲਮ ਬਣਾਈ ਗਈ ਸੀ। ਹੁਣ 'ਉੱਡਤਾ ਬੌਲੀਵੁਡ' ਫਿਲਮ ਬਣਾਈ ਜਾਣੀ ਚਾਹੀਦੀ ਹੈ।

ਪੰਜਾਬ 'ਚ ਫਿਲਮ ਬਣਾਉਣ ਵਾਲੇ ਉੱਡਦਾ ਪੰਜਾਬ ਹੁਣ ਬਣਾਉਣ ਉੱਡਦਾ ਬੌਲੀਵੁੱਡ: ਸ਼ਵੇਤ ਮਲਿਕ
ਪੰਜਾਬ 'ਚ ਫਿਲਮ ਬਣਾਉਣ ਵਾਲੇ ਉੱਡਦਾ ਪੰਜਾਬ ਹੁਣ ਬਣਾਉਣ ਉੱਡਦਾ ਬੌਲੀਵੁੱਡ: ਸ਼ਵੇਤ ਮਲਿਕ

By

Published : Oct 9, 2021, 8:22 PM IST

ਅੰਮ੍ਰਿਤਸਰ: 2017 ਵਿੱਚ ਪੰਜਾਬ 'ਤੇ ਉੜਤਾ ਪੰਜਾਬ ਫ਼ਿਲਮ ਬਣਾਈ ਗਈ ਸੀ ਜੋ ਕਿ ਨਸ਼ੇ ਨੂੰ ਦਰਸਾਉਂਦੀ ਸੀ ਪਰ ਹੁਣ ਬੌਲੀਵੁੱਡ ਵਿੱਚ ਕਈ ਬਾਲੀਵੁੱਡ (Bollywood) ਅਦਾਕਾਰ ਜਿਨ੍ਹਾਂ ਦੇ ਪੁੱਤਰ ਨਸ਼ੇ ਦੇ ਮਾਮਲੇ ਵਿੱਚ ਫੜੇ ਗਏ ਹਨ ਉਸ 'ਤੇ ਬੋਲਦੇ ਹੋਏ ਰਾਜ ਸਭਾ ਮੈਂਬਰ ਸ਼ਵੇਤ ਮਲਿਕ (Shwet malik) ਨੇ ਕਿਹਾ ਕਿ 2017 ਦੇ ਵਿਚ ਪ੍ਰਸ਼ਾਂਤ ਕਿਸ਼ੋਰ ਅਤੇ ਕਾਂਗਰਸ ਪਾਰਟੀ ਵੱਲੋਂ ਜਾਣ ਬੁੱਝ ਕੇ ਹੀ ਬੌਲੀਵੁੱਡ (Bollywood) ਦੀ ਮਦਦ ਨਾਲ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ 'ਚ ਤਹਿਤ ਉੜਤਾ ਪੰਜਾਬ ਫਿਲਮ ਤਿਆਰ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ 'ਉੱਡਦਾ ਬੌਲੀਵੁੱਡ' ਨਾਂ ਦੀ ਫ਼ਿਲਮ ਤਿਆਰ ਹੋਣੀ ਚਾਹੀਦੀ ਹੈ ਕਿਉਂਕਿ ਬੌਲੀਵੁੱਡ ਬਹੁਤ ਸਾਰੇ ਅਦਾਕਾਰ ਨਸ਼ਾ ਪੀਂਦੇ ਹੋਏ ਅਤੇ ਉਨ੍ਹਾਂ ਦੇ ਬੱਚੇ ਨਸ਼ਾ ਪੀਂਦੇ ਹੋਏ ਫੜੇ ਜਾ ਚੁੱਕੇ ਹਨ।

ਪੰਜਾਬ 'ਚ ਫਿਲਮ ਬਣਾਉਣ ਵਾਲੇ ਉੱਡਦਾ ਪੰਜਾਬ ਹੁਣ ਬਣਾਉਣ ਉੱਡਦਾ ਬੌਲੀਵੁੱਡ: ਸ਼ਵੇਤ ਮਲਿਕ

ਹੁਣ ਉਡਦਾ ਬੌਲੀਵੁੱਡ ਫਿਲਮ ਵੀ ਬਣਾਉਣੀ ਚਾਹੀਦੀ ਹੈ

ਸ਼੍ਰੋਮਣੀ ਅਕਾਲੀ ਦਲ (SAD) ਅਤੇ ਭਾਰਤੀ ਜਨਤਾ ਪਾਰਟੀ (BJP) ਦੀ 2017 ਵਿਚ ਹਾਰ ਦਾ ਸਭ ਤੋਂ ਵੱਡਾ ਕਾਰਨ ਨਸ਼ਿਆਂ ਦਾ ਮੁੱਦਾ ਬਣਿਆ ਸੀ, ਜਿਸ ਨੂੰ ਲੈ ਕੇ 'ਉੱਡਦਾ ਪੰਜਾਬ' ਫ਼ਿਲਮ ਬੌਲੀਵੁੱਡ ਦੇ ਅਦਾਕਾਰਾਂ ਵੱਲੋਂ ਪੰਜਾਬ ਵਿੱਚ ਰਿਲੀਜ਼ ਕੀਤੀ ਗਈ, ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋਇਆ, ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਹੁਣ ਇਹ ਨਸ਼ੇ ਦਾ ਮੁੱਦਾ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਸ਼ਾਹਰੁਖ ਖਾਨ ਦੇ ਪੁੱਤਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਹੁਣ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਵੀ ਇਸ ਉੱਤੇ ਤੰਜ ਕੱਸੇ ਜਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ 2017 ਵਿੱਚ ਜਾਣਬੁੱਝ ਕੇ ਸਾਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਨਸ਼ੇ ਦਾ ਮੁੱਦਾ ਹਮੇਸ਼ਾ ਹੀ ਅੰਤਰਰਾਸ਼ਟਰੀ ਮੁੱਦਾ ਰਿਹਾ ਹੈ ਹੁਣ ਇਸ ਉੱਤੇ 'ਉੜਤਾ ਬੌਲੀਵੁੱਡ' ਫ਼ਿਲਮ ਵੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਸ਼ਵੇਤ ਮਲਿਕ ਵਲੋਂ ਲਗਾਤਾਰ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਵੀ ਕਰੜੇ ਹੱਥੀਂ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਲਖੀਮਪੁਰ ਖੀਰੀ ਦੇ ਮੁੱਦੇ ਤੇ ਸਿਰਫ਼ ਸਿਆਸਤ ਕਰ ਰਹੇ ਹਨ।

ਜੇਕਰ ਨਵਜੋਤ ਸਿੰਘ ਸਿੱਧੂ (Navjot Singh Sidhu) ਇੰਨੇ ਹੀ ਹਮਾਇਤੀ ਹਨ ਤੇ ਉਨ੍ਹਾਂ ਨੂੰ ਪੰਜਾਬ ਵਿੱਚ ਕਈ ਅਫਸਰਾਂ ਦੇ ਮੁੱਦੇ ਹਨ ਜਿਨ੍ਹਾਂ ਕਰਕੇ ਅਵਾਜ਼ ਚੁੱਕਣ ਦੀ ਜ਼ਰੂਰਤ ਹੈ। ਇਥੋਂ ਤੱਕ ਕਿ ਰਾਜਸਥਾਨ ਵਿੱਚ ਕਈ ਵਾਰ ਲਾਠੀਚਾਰਜ ਹੋਇਆ ਹੈ, ਪਰ ਨਵਜੋਤ ਸਿੰਘ ਸਿੱਧੂ ਦੇ ਮੂੰਹ 'ਚੋਂ ਉੱਥੋਂ ਵਾਸਤੇ ਕੋਈ ਵੀ ਆਵਾਜ਼ ਨਹੀਂ ਨਿਕਲ ਰਹੀ ਦੂਸਰੇ ਪਾਸੇ ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ 'ਤੇ ਬੋਲਦੇ ਹੋਏ ਕਿਹਾ ਕਿ ਇਹ ਮਾਮਲਾ ਮਾਣਯੋਗ ਕੋਰਟ ਵਿਚ ਹੈ, ਲੇਕਿਨ ਇਸ ਦੇ ਦੋਸ਼ੀਆਂ ਨੂੰ ਸਖ਼ਤ ਜ਼ਰੂਰ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ-ਐਨਸੀਬੀ ਨੇ ਸ਼ਾਹਰੁਖ ਖਾਨ ਦੇ ਡਰਾਈਵਰ ਨੂੰ ਕੀਤਾ ਤਲਬ

ABOUT THE AUTHOR

...view details