ਅੰਮ੍ਰਿਤਸਰ: ਬਿਆਸ ਵਿੱਚ ਰੋਡਵੇਜ਼ ਬੱਸਾਂ ਨਾ ਰੁਕਣ ਕਾਰਨ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਇਸ ਨੂੰ ਲੈ ਕੇ ਕੁੱਝ ਔਰਤਾਂ ਨੇ ਰੋਸ ਜਤਾਉਂਦਿਆ ਕਿਹਾ ਹੈ ਕਿ ਡਰਾਈਵਰ ਬੱਸਾਂ ਨਹੀਂ ਰੋਕ ਰਹੇ ਹਨ ਅਤੇ ਉਨ੍ਹਾਂ ਨੂੰ ਮੁਫਤ ਬੱਸ ਸੇਵਾ ਦਾ ਕੀ ਫਾਇਦਾ ਜੇਕਰ ਬੱਸਾਂ ਰੋਕਣੀਆਂ ਹੀ ਨਹੀਂ। ਇਨ੍ਹਾਂ ਔਰਤਾਂ ਨੇ ਨਵੀਂ ਬਣੀ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਸਹੁਲਤ ਮੁੱਹਈਆ ਕਰਵਾਉਣ।
ਬਸਾਂ ਨੂੰ ਲੈ ਕੇ ਹੋ ਰਹੀ ਪ੍ਰੇਸ਼ਾਨੀ ਨੂੰ ਲੈ ਕੇ ਮਹਿਲਾ ਯਾਤਰੀ ਪ੍ਰੇਮ ਰਾਣੀ ਨੇ ਕਿਹਾ ਕਿ ਉਨ੍ਹਾਂ ਗੋਇੰਦਵਾਲ ਸਾਹਿਬ ਜਾਣਾ ਹੈ। ਉਹ ਇੱਥੇ 11:30 ਵਜੇ ਦੇ ਖੜੇ ਬੱਸ ਦਾ ਇੰਤਜਾਰ ਕਰ ਰਹੇ ਹਨ ਪਰ ਬੱਸ ਵਾਲੇ ਨਹੀਂ ਰੋਕ ਰਹੇ। ਉਨ੍ਹਾਂ ਕਿਹਾ ਕਿ ਜਦ ਉਹ ਅੱਡੇ ਤੇ ਖੜਦੇ ਹਨ ਤਾਂ ਡਰਾਈਵਰਾਂ ਵੱਲੋਂ ਬੱਸ ਅੱਗੇ ਖੜੀ ਕਰ ਦਿੱਤੀ ਜਾਂਦੀ ਹੈ, ਜੇਕਰ ਅੱਗੇ ਜਾਈਏ ਤਾਂ ਪਿੱਛੇ ਦੂਰੀ ਤੇ ਬੱਸ ਖੜੀ ਕਰ ਦਿੰਦੇ ਹਨ।