ਅੰਮ੍ਰਿਤਸਰ:ਅਜਨਾਲਾ (Ajnala) ਦੇ ਪਿੰਡ ਘੋਨੇਵਾਲ ਵਿਖੇ ਛੋਟੇ ਕਿਸਾਨ ਦਾ ਕਰੀਬ 150000 ਰੁਪਏ ਦਾ ਗੰਨਾ ਅੱਗ ਲੱਗਣ ਕਾਰਨ ਸੜ ਕੇ ਖਰਾਬ ਹੋ ਗਿਆ।ਪੀੜਤ ਕਿਸਾਨ ਦੇ ਗੰਨੇ ਦੀ ਫਸਲ ਨੇੜੇ ਕਿਸੇ ਕਿਸਾਨ ਵੱਲੋਂ ਝੋਨੇ ਦੇ ਨਾੜ ਨੂੰ ਅੱਗ ਲਗਾਈ ਗਈ ਸੀ। ਜਿਸ ਦੀ ਅੱਗ ਖੇਤਾਂ ਵਿੱਚ ਲੱਗੇ ਗੰਨੇ ਨੂੰ ਆ ਕੇ ਲੱਗ ਗਈ। ਜਿਸ ਕਾਰਨ ਕਰੀਬ ਦੱਸ 10 ਕਨਾਲ ਗੰਨਾ ਦੀ ਫਸਲ ਸੜ ਕੇ ਸੁਆਹ ਹੋ ਗਈ।
ਇਸ ਮੌਕੇ ਪੀੜਤ ਕਿਸਾਨ ਕੁਲਵੰਤ ਸਿੰਘ (Kulwant Singh) ਨੇ ਦੱਸਿਆ ਕਿ ਉਹ ਧਰਮੀ ਫੌਜੀ ਹੈ ਅਤੇ ਜ਼ਮੀਨ ਠੇਕੇ ਤੇ ਲੈ ਕੇ ਆਪਣੀ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਬੜੀ ਹੀ ਮਿਹਨਤ ਨਾਲ ਗੰਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਹੁਣ ਵੱਢਣ ਦਾ ਸਮਾਂ ਸੀ। ਪਿੰਡ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਆਪਣੀ ਪੈਲੀ ਵਿਚ ਅੱਗ ਲਗਾਈ ਗਈ ਸੀ। ਜੋ ਅੱਗ ਉਹਨਾਂ ਦੇ ਗੰਨੇ ਨੂੰ ਜਾ ਕੇ ਲੱਗ ਗਈ। ਜਿਸ ਨਾਲ ਉਸ ਦਾ ਸਾਰਾ ਗੰਨਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ।
ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ - Kulwant Singh
ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਘੋਨੇਵਾਲ ਵਿਖੇ ਛੋਟੇ ਕਿਸਾਨ (Farmers) ਦਾ ਗੰਨਾ ਅੱਗ ਨਾਲ ਸੜ ਕੇ ਸੁਆਹ ਹੋ ਗਿਆ ਹੈ।ਅੱਗ ਲੱਗਣ ਦਾ ਕਾਰਨ ਹੈ ਕਿ ਉਸਦੇ ਗੁਆਂਢੀ ਕਿਸਾਨ (Farmers) ਨੇ ਝੋਨੇ ਦੇ ਨਾੜ ਨੂੰ ਅੱਗ ਲਗਾਈ ਸੀ ਜਿਸ ਕਾਰਨ ਅੱਗ ਗੰਨੇ ਨੂੰ ਲੱਗ ਗਈ।
ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ, ਮਦਦ ਦੀ ਲਈ ਗੁਹਾਰ