ਅੰਮ੍ਰਿਤਸਰ: ਇਥੋਂ ਦੇ ਪਿੰਡ ਚੱਬਾ ਵਿਚ ਕਿਸਾਨਾਂ ਨੇ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਲਗਾ ਦਿੱਤੀ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਉਹ ਅੱਗ ਨਾ ਲਗਾਉਣ ਤਾਂ ਹੋਰ ਕੀ ਕਰਨ। ਇਹ ਤਾਂ ਮਜਬੂਰੀ ਵੱਸ ਉਨ੍ਹਾਂ ਨੂੰ ਅੱਗ ਲਗਾਉਣੀ ਪੈਂਦੀ ਹੈ। ਸਰਕਾਰ (Government) ਨੇ 2500 ਰੁਪਏ ਵਧੇਰੇ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤਕ ਕੁਝ ਨਹੀਂ ਮਿਲਿਆ। ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ।
ਸਰਕਾਰ ਮੁਆਵਜ਼ਾ ਦੇਵੇ ਤਾਂ ਅਸੀਂ ਅੱਗ ਹੀ ਝੋਨੇ ਦੀ ਨਾੜ੍ਹ ਨੂੰ ਅੱਗ ਹੀ ਕਿਉਂ ਲਗਾਈਏ
ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਕਾਫੀ ਦੇਰ ਤੋਂ ਮੰਗ ਕਰਦਿਆਂ ਨੂੰ ਹੋ ਗਏ ਹਨ ਕਿ 1960 ਰੁਪਏ ਕੁਇੰਟਲ ਜਾਂ ਛੇ ਹਜ਼ਾਰ ਰੁਪਏ ਏਕੜ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਇਸੇ ਲਈ ਤਾਂ ਕੀ ਉਨ੍ਹਾਂ ਜ਼ਮੀਨ ਖਾਲੀ ਹੋ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਦ ਦੇਣ ਦੀ ਗੱਲ ਵੀ ਕੀਤੀ ਸੀ ਪਰ ਅਜੇ ਤੱਕ ਵੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ ਤਾਂ ਅਸੀਂ ਅੱਗ ਨਹੀਂ ਲਗਾਵਾਂਗੇ ਅਤੇ ਵਾਤਾਵਰਣ ਸ਼ੁੱਧ ਰਹੇਗਾ।