ਅੰਮ੍ਰਿਤਸਰ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਸੰਘਰਸ਼ (Struggle sitting on the wings of Delhi) ਕਰ ਰਹੇ ਹਨ। ਇਸ ਦੇ ਚੱਲਦਿਆਂ ਜਿਥੇ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਰੱਦ (Three agricultural laws repealed) ਕੀਤੇ ਗਏ,ਉਥੇ ਹੀ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਮੰਨ ਲਈਆਂ ਗਈਆਂ। ਜਿਸ ਤੋਂ ਬਾਅਦ ਕਿਸਾਨਾਂ ਵਲੋਂ ਦਿੱਲੀ ਮੋਰਚਾ ਮੁਲਤਵੀ (Peasant agitation postponed) ਕਰ ਦਿੱਤਾ ਗਿਆ।
ਦਿੱਲੀ ਮੋਰਚਾ ਮੁਲਤਵੀ ਕਰਨ (Peasant agitation postponed) ਤੋਂ ਬਾਅਦ ਕਿਸਾਨਾਂ ਵਲੋਂ ਘਰ ਵਾਪਸੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ (Farmers Associations of Punjab) ਵਲੋਂ ਸਿੰਘੂ ਬਾਰਡਰ 'ਤੇ ਮੀਟਿੰਗ 'ਚ ਫੈਸਲਾ ਕੀਤਾ ਗਿਆ ਸੀ ਕਿ 13 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ। ਜਿਸ ਦੇ ਚੱਲਦਿਆਂ ਅੱਜ ਸਮੁੱਚੀ ਜਥੇਬੰਦੀਆਂ ਅੰਮ੍ਰਿਤਸਰ ਪਹੁੰਚਣਗੀਆਂ।
ਇਹ ਵੀ ਪੜ੍ਹੋ :ਸਿਰਫ਼ ਢਾਈ ਮਹੀਨੇ ਮਿਲੇ, ਨਹੀਂ ਤਾਂ ਕੈਪਟਨ ਨੂੰ ਵੀ ਅੰਦਰ ਕਰ ਦਿੰਦਾ: ਰੰਧਾਵਾ