ਅੰਮ੍ਰਿਤਸਰ:ਬੀਤੇ ਦਿਨੀ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਦਾ ਬਿਆਨ ਆਈਆ ਸੀ ਕਿ ਕਿਸਾਨਾਂ ਦੇ ਧਰਨੇ ਕਾਰਨ ਕੋਰੋਨਾ ਫੈਲ ਰਿਆ ਹੈ, ਜਿਸ ਦੇ ਰੋਸ ਵੱਜੋਂ ਕਿਸਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਚੱਬਾ ਵਿਖੇ ਪ੍ਰਧਾਨ ਮੰਤਰੀ ਤੇ ਡਾ. ਹਰਸ਼ ਵਰਧਨ ਦਾ ਪੁਤਲਾ ਸਾੜਿਆ ਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਬਿਆਨ ਜਾਰੀ ਕਰਕੇ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ।
ਕਿਸਾਨਾਂ ਨੇ ਕੇਂਦਰ ਸਿਹਤ ਮੰਤਰੀ ਦਾ ਸਾੜਿਆ ਪੁਤਲਾ - ਲੋਕਾਂ ਨੂੰ ਗੁੰਮਰਾਹ
ਇਸ ਮੌਕੇ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਵਰਪਾਲ ਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਦਾ ਇਹ ਬਿਆਨ ਕਿ ਕਿਸਾਨਾਂ ਦਾ ਸੰਘਰਸ਼ ਕੋਰੋਨਾ ਫੈਲਾ ਰਹੇ ਹਨ, ਇਹ ਸਰਾਸਰ ਬੇਬੁਨਿਆਦ ਗੱਲ ਹੈ।
ਕਿਸਾਨਾਂ ਨੇ ਕੇਂਦਰ ਸਿਹਤ ਮੰਤਰੀ ਦਾ ਸਾੜਿਆ ਪੁਤਲਾ
ਇਹ ਵੀ ਪੜੋ: ਗਡਵਾਸੂ ਨੇ ਤਿਆਰ ਕੀਤਾ 'ਪ੍ਰੋਸੈਸਡ ਯੋਗਰਟ ਚੀਜ਼', ਕੀ ਹੈ ਇਸ ਦੀ ਖ਼ਾਸੀਅਤ ਜਾਣੋਂ
ਇਸ ਮੌਕੇ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਵਰਪਾਲ ਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਦਾ ਇਹ ਬਿਆਨ ਕਿ ਕਿਸਾਨਾਂ ਦਾ ਸੰਘਰਸ਼ ਕੋਰੋਨਾ ਫੈਲਾ ਰਹੇ ਹਨ, ਇਹ ਸਰਾਸਰ ਬੇਬੁਨਿਆਦ ਗੱਲ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦੇ ਨਾਮ ’ਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਪਰ ਅਸੀਂ ਪਿੱਛੇ ਨਹੀਂ ਹਟਾਂਗੇ।ਇਹ ਵੀ ਪੜੋ: ਮਜ਼ਦੂਰਾਂ ਦੀ ਉਡੀਕ 'ਚ ਕਿਸਾਨਾਂ ਨੇ ਲੁਧਿਆਣਾ ਸਟੇਸ਼ਨ 'ਤੇ ਲਾਇਆ ਡੇਰਾ