ਅੰਮ੍ਰਿਤਸਰ: ਤਹਿਸੀਲ ਅਜਨਾਲਾ ਦੇ ਪਿੰਡ ਠੱਠਾ ਦੇ 62 ਸਾਲਾ ਕਿਸਾਨ ਦੀ ਦਿੱਲੀ ਧਰਨੇ ਤੋਂ ਪਰਤਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਕਿਸਾਨ ਦਾ ਨਾਂਅ ਜੋਗਿੰਦਰ ਸਿੰਘ ਹੈ।
ਦਿੱਲੀ ਧਰਨੇ ਤੋਂ ਪਰਤੇ ਕਿਸਾਨ ਦੀ ਹੋਈ ਮੌਤ - ਮ੍ਰਿਤਕ ਕਿਸਾਨ ਦਾ ਨਾਂਅ ਜੋਗਿੰਦਰ ਸਿੰਘ
ਅਜਨਾਲਾ ਦੇ ਪਿੰਡ ਠੱਠਾ ਦੇ 62 ਸਾਲਾ ਕਿਸਾਨ ਦੀ ਦਿੱਲੀ ਧਰਨੇ ਤੋਂ ਪਰਤਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਕਿਸਾਨ ਦਾ ਨਾਂਅ ਜੋਗਿੰਦਰ ਸਿੰਘ ਹੈ।
ਫ਼ੋਟੋ
ਮ੍ਰਿਤਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਪੋਕੇ ਤੋਂ 5 ਮਾਰਚ ਨੂੰ ਸਿੰਘੂ ਬਾਰਡਰ ਜੱਥੇ ਵਿੱਚ ਗਏ ਸਨ। ਉਨ੍ਹਾਂ ਦੀ 19 ਮਾਰਚ ਨੂੰ ਸਿਹਤ ਵਿਗੜ ਗਈ ਜਿਸ ਦੌਰਾਨ ਉਨ੍ਹਾਂ ਨੂੰ ਦਿੱਲੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਫਿਰ ਵਾਪਸ ਲਿਆਂਦਾ ਗਿਆ।
ਜਿੱਥੇ ਉਨ੍ਹਾਂ ਦੀ ਦੁਬਾਰਾ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।