ਪੰਜਾਬ

punjab

ETV Bharat / city

ਮੁੜ ਵਿਵਾਦਾਂ ’ਚ ਅੰਮ੍ਰਿਤਸਰ ਦਾ ਅਮਨਦੀਪ ਮੈਡੀਸਿਟੀ ਹਸਪਤਾਲ, ਮ੍ਰਿਤਕਾ ਦੇ ਪਰਿਵਾਰ ਨੇ ਲਾਏ ਇਲਜ਼ਾਮ - Family members protested outside Amandeep Medicine Hospital in Amritsar

ਅੰਮ੍ਰਿਤਸਰ ਦੇ ਅਮਨਦੀਪ ਮੈਡੀਸਿਟੀ ਹਸਪਤਾਲ ਦੇ ਬਾਹਰ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਚ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹਸਪਤਾਲ ਦੀ ਨਾਕਾਮਿਆ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਅਤੇ ਬਿੱਲ ਵੀ ਉਨ੍ਹਾਂ ਵੱਲੋਂ ਜਿਆਦਾ ਬਣਾਇਆ ਗਿਆ ਹੈ।

ਮੁੜ ਵਿਵਾਦਾਂ ’ਚ ਅੰਮ੍ਰਿਤਸਰ ਦਾ ਅਮਨਦੀਪ ਮੈਡੀਸਿਟੀ ਹਸਪਤਾਲ
ਮੁੜ ਵਿਵਾਦਾਂ ’ਚ ਅੰਮ੍ਰਿਤਸਰ ਦਾ ਅਮਨਦੀਪ ਮੈਡੀਸਿਟੀ ਹਸਪਤਾਲ

By

Published : Jul 22, 2022, 1:42 PM IST

ਅੰਮ੍ਰਿਤਸਰ: ਸ਼ਹਿਰ ਦਾ ਅਮਨਦੀਪ ਮੈਡੀਸਿਟੀ ਹਸਪਤਾਲ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆਇਆ। ਦੱਸ ਦਈਏ ਕਿ ਅਮਨਦੀਪ ਮੈਡੀਸਿਟੀ ਹਸਪਤਾਲ ਵਿਚ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਤੇ ਇਲਜ਼ਾਮ ਲਗਾਉਂਦੇ ਹੋਏ ਹਸਪਤਾਲ ਦੀਆਂ ਨਕਾਮੀਆਂ ਦੱਸਿਆ ਅਤੇ ਬਿੱਲ ਜ਼ਿਆਦਾ ਬਣਾਉਣ ਦੇ ਵੀ ਇਲਜ਼ਾਮ ਲਗਾਏ।

ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ 09 ਜੁਲਾਈ ਨੂੰ ਉਸ ਦੇ ਮੰਮੀ ਆਸ਼ਾ ਨੇਗੀ ਨੂੰ ਅਮਨਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਇੰਸ਼ੋਰੈਂਸ ਕਾਰਡ ਹੋਣ ਤੇ ਉਨ੍ਹਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਦੱਸਿਆ ਵੀ ਸੀ ਕਿ ਉਹ ਸਿਰਫ਼ ਇਸ ਕਾਰਡ ਦੇ ਲਿਮਟ ਤੱਕ ਹੀ ਇਲਾਜ ਕਰਨ ਅਤੇ ਬੀਤੇ ਕੱਲ੍ਹ ਸਵੇਰੇ ਜਦੋ ਉਨ੍ਹਾਂ ਦੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਵੀ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਲਗਾਈ ਰੱਖਿਆ ਜਦੋਂ ਪਰਿਵਾਰ ਨੇ ਆਪਣੇ ਮਰੀਜ਼ ਨਾਲ ਮਿਲਣ ਦੀ ਜ਼ਿੱਦ ਕੀਤੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ ਨੂੰ ਮ੍ਰਿਤਕ ਘੋਸ਼ਿਤ ਕਰ ਕੇ ਪਰਿਵਾਰ ਨੂੰ ਬਕਾਇਆ ਬਿੱਲ ਦੇਣ ਲਈ ਕਿਹਾ।

ਮੁੜ ਵਿਵਾਦਾਂ ’ਚ ਅੰਮ੍ਰਿਤਸਰ ਦਾ ਅਮਨਦੀਪ ਮੈਡੀਸਿਟੀ ਹਸਪਤਾਲ

ਉਨ੍ਹਾਂ ਅੱਗੇ ਦੱਸਿਆ ਕਿ ਜਦੋ ਉਸਨੇ ਬਿੱਲ ਦੇਖਿਆ ਤਾਂ ਇਹ ਬਿੱਲ ਤਿੰਨ ਲੱਖ ਤੋਂ ਵੱਧ ਦਾ ਬਣਾ ਦਿੱਤਾ ਗਿਆ। ਜਦੋ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਦੇਖਣ ਨੂੰ ਕਿਹਾ ਤਾਂ ਉਨ੍ਹਾਂ ਨੇ ਮ੍ਰਿਤਕ ਲਾਸ਼ ਨੂੰ ਦੇਖਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਲਾਸ਼ ਦੇ ਕਰੀਬ ਜਾਣ ਦਿੱਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਅਮਨਦੀਪ ਮੈਡੀਸਿਟੀ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਦੂਜੇ ਪਾਸੇ ਅੰਮ੍ਰਿਤਸਰ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਅਤੇ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਬਕਾਇਆ ਬਿੱਲ ਨੂੰ ਲੈ ਕੇ ਮਾਮਲਾ ਵਧਿਆ ਹੈ ਅਤੇ ਉਸ ਨੂੰ ਵੀ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਹੱਲ ਕੀਤਾ ਜਾਵੇਗਾ।

ਇਹ ਵੀ ਪੜੋ:ਅੰਮ੍ਰਿਤਸਰ ਐਨਕਾਊਂਟਰ ਚ ਮਾਰੇ ਗਏ ਗੈਂਗਸਟਰ ਮਨੂੰ ਕੁੱਸਾ ਦਾ ਕੀਤਾ ਗਿਆ ਸਸਕਾਰ

ABOUT THE AUTHOR

...view details