ਪੰਜਾਬ

punjab

ETV Bharat / city

ਅੰਮ੍ਰਿਤਸਰ 'ਚ ਕੁੜੀ ਨਾਲ ਛੇੜਛਾੜ ਮਾਮਲੇ 'ਚ ਪਰਿਵਾਰ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼ - Amritsar molestation case

ਅੰਮ੍ਰਿਤਸਰ 'ਚ ਕੁੜੀ ਨਾਲ ਛੇੜਛਾੜ ਮਾਮਲੇ 'ਚ ਪਰਿਵਾਰ ਨੇ ਪੁਲਿਸ ਮੁਲਾਜ਼ਮ ਰਾਮਪਾਲ 'ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਸ਼ਿਕਾਇਤ ਦਰਜ ਕੀਤੀ।

ਅੰਮ੍ਰਿਤਸਰ 'ਚ ਕੁੜੀ ਨਾਲ ਛੇੜਛਾੜ ਮਾਮਲੇ 'ਚ ਪਰਿਵਾਰ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼
ਅੰਮ੍ਰਿਤਸਰ 'ਚ ਕੁੜੀ ਨਾਲ ਛੇੜਛਾੜ ਮਾਮਲੇ 'ਚ ਪਰਿਵਾਰ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼

By

Published : Aug 5, 2020, 2:16 PM IST

ਅੰਮ੍ਰਿਤਸਰ: ਭਾਈ ਵੀਰ ਸਿੰਘ ਕਾਲੋਨੀ ਅੰਮ੍ਰਿਤਸਰ ਵਿੱਚ ਇੱਕ ਪਰਿਵਾਰ ਨੇ ਗੁਆਂਢ 'ਚ ਰਹਿੰਦੇ ਇੱਕ ਮੁੰਡੇ 'ਤੇ ਆਪਣੀ ਕੁੜੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਾਏ ਹਨ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਸ ਦੀ ਕੁੜੀ 12ਵੀਂ 'ਚ ਪੜ੍ਹਦੀ ਹੈ ਤੇ ਉਸ ਦੇ ਗੁਆਂਢ 'ਚ ਰਹਿੰਦਾ ਮੁੰਡਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ।

ਪਰਿਵਾਰ ਨੇ ਪੁਲਿਸ ਮੁਲਾਜ਼ਮ ਰਾਮਪਾਲ 'ਤੇ ਵੀ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਸ਼ਿਕਾਇਤ ਦਰਜ ਕੀਤੀ। ਪਰਿਵਾਰ ਨੇ ਕਿਹਾ ਕਿ ਏਐਸਆਈ ਰਾਮਪਾਲ ਨੇ ਉਨ੍ਹਾਂ ਨਾਲ ਗਾਲੀ ਗੌਲਚ ਕੀਤੀ ਹੈ। ਇਸ ਤੋਂ ਇਲਾਵਾ ਗੁਆਂਢ 'ਚ ਰਹਿੰਦੇ ਮੁੰਡੇ ਦੇ ਪਰਿਵਾਰ ਵਾਲੀਆਂ ਨੇ ਉਨ੍ਹਾਂ ਦੇ ਘਰ ਇੱਟਾ ਰੋੜੇ ਵੀ ਸੁੱਟੇ ਹਨ।

ਅੰਮ੍ਰਿਤਸਰ 'ਚ ਕੁੜੀ ਨਾਲ ਛੇੜਛਾੜ ਮਾਮਲੇ 'ਚ ਪਰਿਵਾਰ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਇਸ ਸਬੰਧੀ ਜਦੋਂ ਥਾਣਾ ਅਨਗੜ੍ਹ ਦੇ ਏਐੱਸਆਈ ਰਾਮਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਕਾਸ਼ ਦੇ ਪਰਿਵਾਰਕ ਮੈਂਬਰ ਕੁਝ ਬਿਲਡਿੰਗ ਦੀ ਉਸਾਰੀ ਕਰ ਰਹੇ ਸਨ, ਜਿਸ ਦੀ ਕੁਝ ਬਜ਼ਰੀ ਡਿੱਗਣ ਕਰਕੇ ਹੀ ਇਨ੍ਹਾਂ ਪਰਿਵਾਰ ਵਾਲੀਆਂ ਨੇ ਮੁੱਦਾ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਆਕਾਸ਼ ਵੱਲੋਂ ਮੁਆਫੀ ਮੰਗ ਲਈ ਗਈ ਹੈ।

ABOUT THE AUTHOR

...view details