ਪੰਜਾਬ

punjab

ETV Bharat / city

ਅੱਤਵਾਦੀ ਪੀੜਤ ਪਰਿਵਾਰ ਨੇ ਕੈਪਟਨ ਤੋਂ ਮੰਗੀ ਨੌਕਰੀ

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਬਾਅਦ ਅੰਮ੍ਰਿਤਸਰ ਤੋਂ ਇੱਕ ਹੋਰ ਅੱਤਵਾਦੀ ਪੀੜਤ ਪਰਿਵਾਰ ਸਾਹਮਣੇ ਆਇਆ ਹੈ ਜਿਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਤਰਸ ਦੇ ਅਧਾਰ ’ਤੇ ਨੌਕਰੀ ਦੀ ਮੰਗ ਕੀਤੀ ਹੈ।

ਅੱਤਵਾਦੀ ਪੀੜਤ ਪਰਿਵਾਰ ਨੇ ਕੈਪਟਨ ਤੋਂ ਮੰਗੀ ਨੌਕਰੀ
ਅੱਤਵਾਦੀ ਪੀੜਤ ਪਰਿਵਾਰ ਨੇ ਕੈਪਟਨ ਤੋਂ ਮੰਗੀ ਨੌਕਰੀ

By

Published : Jun 23, 2021, 7:58 PM IST

ਅੰਮ੍ਰਿਤਸਰ:ਕੈਪਟਨ ਦੁਆਰਾ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਅੱਤਵਾਦ ਪੀੜਤ ਪਰਿਵਾਰ ਗੁਰਪ੍ਰੀਤ ਸਿੰਘ ਅਤੇ ਕੁੰਵਰ ਪ੍ਰਤਾਪ ਸਿੰਘ ਵੱਲੋਂ ਕੈਪਟਨ ਸਰਕਾਰ ਦੇ ਇਸ ਫੈਸਲੇ ’ਤੇ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਕਿ ਜੇਕਰ ਕੈਪਟਨ ਸਰਕਾਰ ਨੇ ਵਿਧਾਇਕਾਂ ਦੇ ਪੱਤਰਾਂ ਨੂੰ ਨੌਕਰੀ ਦਿੱਤੀ ਹੈ ਤਾਂ ਉਹ ਸਾਡੇ ਬੱਚਿਆਂ ਨੂੰ ਵੀ ਨੌਕਰੀ ਦੇਣ ਕਿਉਂਕਿ ਸਾਡੇ ਵੀ ਦਾਦਾ ਜੀ ਅੱਤਵਾਦ ਸਮੇਂ ਅਗਵਾ ਹੋਏ ਸਨ।

ਅੱਤਵਾਦੀ ਪੀੜਤ ਪਰਿਵਾਰ ਨੇ ਕੈਪਟਨ ਤੋਂ ਮੰਗੀ ਨੌਕਰੀ

ਇਹ ਵੀ ਪੜੋ: Punjab Congress Conflict: ‘ਵਿਧਾਇਕਾਂ ਦੇ ਕਾਕਿਆਂ ਨੇ ਮੋੜੀਆਂ ਸਰਕਾਰੀ ਨੌਕਰੀਆਂ’

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਰਹੇ ਅਬਨਾਸ਼ੀ ਦੇ ਪੋਤਰੇ ਗੁਰਪ੍ਰੀਤ ਅਤੇ ਕੁੰਵਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਦਾਦਾ ਅਬਨਾਸ਼ੀ ਜੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 17 ਸਾਲ ਪੀਏ ਰਹੇ ਅਤੇ 31 ਮਾਰਚ 1987 ਨੂੰ ਅਗਵਾ ਕੀਤੇ ਸਨ ਜਿਸਦੀ 7 ਸਾਲ ਦੀ ਲੰਮੀ ਕਾਰਵਾਈ ਤੋਂ ਬਾਅਤ ਅੱਤਵਾਦੀ ਕਾਰਵਾਈ ਕਰਾਰ ਦਿੰਦਿਆ ਸੀਬੀਆਈ ਨੇ ਇਸ ਕੇਸ ਬੰਦ ਕਰ ਦਿੱਤਾ, ਪਰ ਸਾਨੂੰ ਅਜ ਤਕ ਕੋਈ ਇਨਸਾਫ ਨਹੀਂ ਮਿਲਿਆ।

ਉਹਨਾਂ ਨੇ ਕਿਹਾ ਕਿ ਹੁਣ ਜਦੋਂ ਕੈਪਟਨ ਸਰਕਾਰ ਵੱਲੋਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੇ ਬੱਚਿਆ ਨੂੰ ਤਰਸ ਦੇ ਅਧਾਰ ’ਤੇ ਨੌਕਰੀਆਂ ਦਿੱਤੀਆ ਹਨ ’ਤੇ ਸਾਨੂੰ ਵੀ ਤਰਸ ਦੇ ਅਧਾਰ ’ਤੇ ਨੌਕਰੀ ਮਿਲਣੀ ਚਾਹੀਦੀ ਹੈ, ਕਿਉਂਕਿ ਸਾਡਾ ਪਰਿਵਾਰ ਵੀ ਅੱਤਵਾਦ ਪੀੜਤ ਪਰਿਵਾਰ ਹੈ ਜੋ ਅਜ ਇਨਸਾਫ ਅਤੇ ਬਣਦੀ ਨੌਕਰੀ ਦੇ ਅਧਾਰ ’ਤੇ ਮੁਖ ਮੰਤਰੀ ਪੰਜਾਬ ਨੂੰ ਟਵੀਟ ਕਰ ਨੌਕਰੀ ਮੰਗ ਰਿਹਾ ਹੈ।
ਇਹ ਵੀ ਪੜੋ: Jaipal Bhullar Encounter: ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਅੰਤਮ ਸਸਕਾਰ

ABOUT THE AUTHOR

...view details