ਪੰਜਾਬ

punjab

ETV Bharat / city

ਕੋਰੋਨਾ ਦਾ ਡਰ ! ਅਸਥੀਆਂ ਵੀ ਲੈਣ ਨਹੀਂ ਪੁੱਜ ਰਹੇ ਪਰਿਵਾਰ

ਅੰਮ੍ਰਿਤਸਰ ਦੇ ਦੁਰਗਿਆਣਾ ਸ਼ਿਵਪੁਰੀ ’ਚ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਸਸਕਾਰ ਤਾਂ ਕਰ ਰਹੇ ਹਨ ਪਰ ਅਸਥੀਆਂ ਲੈਣ ਹੀ ਨਹੀਂ ਆ ਰਹੇ। ਹਾਲਾਤ ਇਹ ਹੋ ਗਏ ਹਨ ਕਿ ਜਿਥੇ ਲੋਕ ਆਪਣੇ ਤੋਂ ਵਿਛੜ ਜਾਣ ਵਾਲਿਆਂ ਦਾ ਪਾਠ-ਪੂਜਾ ਕਰਵਾਉਂਦੇ ਹਨ ਉਥੇ ਹੀ ਹੁਣ ਉਹ ਖੁਦ ਡਰ ਰਹੇ ਹਨ ਕਿ ਕਿਤੇ ਸਾਨੂੰ ਹੀ ਨਾ ਕੁਝ ਹੋ ਜਾਵੇ।

ਕੋਰੋਨਾ ਦਾ ਡਰ ! ਅਸਥੀਆਂ ਵੀ ਲੈਣ ਨਹੀਂ ਪੁੱਜ ਰਹੇ ਪਰਿਵਾਰ
ਕੋਰੋਨਾ ਦਾ ਡਰ ! ਅਸਥੀਆਂ ਵੀ ਲੈਣ ਨਹੀਂ ਪੁੱਜ ਰਹੇ ਪਰਿਵਾਰ

By

Published : May 6, 2021, 7:31 PM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਇਸਦੇ ਨਾਲ ਹੀ ਆਏ ਦਿਨ ਮੌਤਾਂ ਦਾ ਅੰਕੜਾ ਵੀ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਬਹੁਤੀਆਂ ਥਾਵਾਂ ’ਤੇ ਲੋਕਾਂ ਨੂੰ ਸਸਕਾਰ ਕਰਨ ਲਈ ਸ਼ਮਸ਼ਾਨਘਾਟਾਂ ਵੱਲੋਂ ਟੋਕਨ ਦਿੱਤੇ ਜਾ ਰਹੇ ਹਨ। ਉਥੇ ਹੀ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਆਪਣੇ ਪਰਿਵਾਰਕ ਮੈਂਬਰ ਦਾ ਸਸਕਾਰ ਕਰਨ ਤੋਂ ਡਰ ਰਹੇ ਹਨ। ਇਸੇ ਹੀ ਤਰ੍ਹਾਂ ਅੰਮ੍ਰਿਤਸਰ ਦੇ ਦੁਰਗਿਆਣਾ ਸ਼ਿਵਪੁਰੀ ’ਚ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਸਸਕਾਰ ਤਾਂ ਕਰ ਰਹੇ ਹਨ ਪਰ ਅਸਥੀਆਂ ਲੈਣ ਹੀ ਨਹੀਂ ਆ ਰਹੇ।

ਕੋਰੋਨਾ ਦੇ ਡਰ ਨਾਲ ਅਸਥੀਆਂ ਨਹੀਂ ਲੈ ਕੇ ਜਾ ਰਹੇ ਪਰਿਵਾਰ

ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ 3 ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਜਦੋਂ ਇਸ ਸਬੰਧੀ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਅਸਥੀਆਂ ਲੈਣ ਹੀ ਨਹੀਂ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਾਲ ਤੋਂ ਉਪਰ ਹੋ ਜਾਂਦਾ ਹੈ ਤਾਂ ਅਸੀਂ ਇਹਨਾਂ ਅਸਤੀਆਂ ਨੂੰ ਕਿਸੇ ਵੀ ਦਰਿਆ ’ਚ ਜਲ ਪਰਵਾਹ ਕਰ ਆਉਂਦੇ ਹਾਂ। ਸੋ ਹਾਲਾਤ ਇਹ ਹੋ ਗਏ ਹਨ ਕਿ ਜਿਥੇ ਲੋਕ ਆਪਣੇ ਤੋਂ ਵਿਛੜ ਜਾਣ ਵਾਲਿਆਂ ਦਾ ਪਾਠ-ਪੂਜਾ ਕਰਵਾਉਂਦੇ ਹਨ ਉਥੇ ਹੀ ਹੁਣ ਉਹ ਖੁਦ ਡਰ ਰਹੇ ਹਨ ਕਿ ਕਿਤੇ ਸਾਨੂੰ ਹੀ ਨਾ ਕੁਝ ਹੋ ਜਾਵੇ।

ਇਹ ਵੀ ਪੜੋ: ਸੈਕਟਰ 25 ਦੇ ਸ਼ਮਸ਼ਾਨਘਾਟ 'ਚ ਪੁਖਤਾ ਪ੍ਰਬੰਧ

ABOUT THE AUTHOR

...view details