ਪੰਜਾਬ

punjab

ETV Bharat / city

ਫਰਜ਼ੀ ਪੱਤਰਕਾਰ ਆਇਆ ਪੁਲਿਸ ਅੜਿਕੇ, ਵੀਡੀਓ ਵਾਇਰਲ - ਅੰਮ੍ਰਿਤਸਰ ਪੁਲਿਸ

ਅੰਮ੍ਰਿਤਸਰ ਵਿਖੇ ਪੁਲਿਸ ਨੂੰ ਇੱਕ ਫਰਜ਼ੀ ਪੱਤਰਕਾਰ ਵਿਰੁੱਧ ਸ਼ਿਕਾਇਤ ਮਿਲੀ ਹੈ। ਮੁਲਜ਼ਮ ਉੱਤੇ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਨਸ਼ਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਹੈ। ਪੁਲਿਸ ਵੱਲੋਂ ਮੁਲਜ਼ਮ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਫ਼ੋਟੋ

By

Published : Sep 17, 2019, 10:06 PM IST

ਅੰਮ੍ਰਿਤਸਰ: ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਲੜਕੀ ਵੱਲੋਂ ਫਰਜ਼ੀ ਪੱਤਰਕਾਰ ਨਾਲ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਫਰਜ਼ੀ ਪੱਤਰਕਾਰ ਉੱਤੇ ਕੁੜੀਆਂ ਨਾਲ ਗ਼ਲਤ ਹਰਕਤ ਕਰਨ ਅਤੇ ਧਮਕੀ ਦੇਣ ਦਾ ਦੋਸ਼ ਹੈ।

ਵੀਡੀਓ

ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਸੰਦੀਪ ਅਰੋੜਾ ਨਾਂਅ ਦਾ ਵਿਅਕਤੀ ਖ਼ੁਦ ਨੂੰ ਪੱਤਰਕਾਰ ਦੱਸਦਾ ਹੈ। ਪੀੜਤਾ ਉਸ ਕੋਲ ਪੱਤਰਕਾਰਤਾ ਦੀ ਟ੍ਰੇਨਿੰਗ ਲਈ ਗਈ ਸੀ। ਪੀੜਤਾ ਨੇ ਦੱਸਿਆ ਕਿ ਸੰਦੀਪ ਨੇ ਉਸ ਟ੍ਰੇਨਿੰਗ ਦੀ ਦੌਰਾਨ ਉਸ ਨਾਲ ਗ਼ਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਬਰਨ ਉਸ ਨੂੰ ਨਸ਼ਾ ਕਰਨ ਲਈ ਉਸ ਉੱਤੇ ਵਾਰ-ਵਾਰ ਦਬਾਅ ਪਾ ਰਿਹਾ ਸੀ ਜਿਸ ਕਾਰਨ ਉਸ ਨੇ ਸੰਦੀਪ ਕੌਲ ਟ੍ਰੇਨਿੰਗ ਦੇ ਤਿੰਨ ਦਿਨਾਂ ਤੋਂ ਬਾਅਦ ਹੀ ਜਾਣਾ ਬੰਦ ਕਰ ਦਿੱਤਾ।

ਪੀੜਤਾ ਵੱਲੋਂ ਦਫ਼ਤਰ ਜਾਣ ਤੋਂ ਇਨਕਾਰ ਕੀਤੇ ਜਾਣ 'ਤੇ ਮੁਲਜ਼ਮ ਉਸ ਨੂੰ ਧਮਕੀ ਦੇਣ ਲਗਾ। ਪੀੜਤਾ ਨੇ ਦੱਸਿਆ ਕਿ ਸੰਦੀਪ ਸਰਕਾਰੀ ਅਦਾਰਿਆਂ ਵਿੱਚ ਬਿਨ੍ਹਾਂ ਆਗਿਆ ਤੋਂ ਵੀਡੀਓ ਬਣਾ ਕੇ ਲੋਕਾਂ ਨੂੰ ਬਲੈਕਮੇਲ ਵੀ ਕਰਦਾ ਸੀ। ਇਸੇ ਦੌਰਾਨ ਜਦ ਉਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਆਪਣੇ ਪਿਤਾ ਦੀ ਦਵਾਈਆਂ ਲੈਣ ਪੁੱਜੀ ਤਾਂ ਮੁਲਜ਼ਮ ਮੌਕੇ 'ਤੇ ਪਹੁੰਚ ਕੇ ਉਸ ਨਾਲ ਕੁੱਟਮਾਰ ਕਰਨ ਲਗਾ। ਲੜਕੀ ਤੇ ਫਰਜ਼ੀ ਪੱਤਰਕਰ ਦੀ ਆਪਸ ਵਿੱਚ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਗਈ ਹੈ। ਜਿਸ ਵਿੱਚ ਸੰਦੀਪ ਪੀੜਤਾ ਨਾਲ ਗਾਲ਼ੀ-ਗਲੌਚ ਕਰਦਾ ਨਜ਼ਰ ਆ ਰਿਹਾ ਹੈ।

ਸਿਵਲ ਹਸਪਤਾਲ ਵਿੱਚ ਮੌਕੇ ਉੱਤੇ ਮੌਜੂਦ ਸਿਕਉਰਿਟੀ ਗਾਰਡ ਮਹਿਲਾ ਕਾਂਸਟੇਬਲ ਨੇ ਪੀੜਤਾ ਦੀ ਮਦਦ ਕੀਤੀ ਅਤੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details