ਬਾਬਾ ਬਕਾਲਾ: ਗਲੀ ਦੀ ਸਫਾਈ ਤੋਂ ਹੋਏ ਝਗੜੇ ਦੌਰਾਨ ਸਾਬਕਾ ਸਰਪੰਚ ਦੀ ਮੌਤ ਹੌ ਗਈ ਤੇ ਇਸ ਮੌਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਂਕੀ ਮੂਹਰੇ ਮੁਜਾਹਰਾ ਕੀਤਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ (Postmortem conducted) ਕਰਵਾ ਲਿਆ ਹੈ ਤੇ ਨਾਲ ਹੀ ਅਣਗਹਿਲੀ ਨਾਲ ਹੋਈ ਮੌਤ ਸਬੰਧੀ ਕਾਰਵਾਈ ਵੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸ਼ੱਕੀ ਹਾਲਾਤਾਂ ਵਿੱਚ ਮੌਤ (Death in mysterious circumstances) ਹੋਣ ਦੀ ਕਾਰਵਾਈ ਕੀਤੀ ਗਈ ਸੀ ਪਰ ਰੋਹ ਨੂੰ ਵੇਖਦਿਆਂ ਅਣਗਹਿਲੀ ਨਾਲ ਹੋਈ ਮੌਤ ਸਬੰਧੀ ਕਾਰਵਾਈ ਕੀਤੀ ਗਈ ਹੈ ਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਣ ਦਾ ਖੁਲਾਸਾ ਹੋਣ ’ਤੇ ਹੀ ਬਾਕੀ ਕਾਰਵਾਈ ਕੀਤੀ ਜਾਵੇਗੀ, ਜੇਕਰ ਕੋਈ ਬਣਦੀ ਹੋਈ।
ਘਟਨਾ ਬਾਬਾ ਬਕਾਲਾ ਦੇ ਪਿੰਡ ਜਮਾਲਪੁਰ ਦੀ ਹੈ। ਅੰਮ੍ਰਿਤਸਰ ਦਿਹਾਤੀ (Amritsar Rural) ਅਧੀਨ ਪੈਂਦੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਜਮਾਲਪੁਰ ਵਿਖੇ ਗਲੀ ਦੀ ਸਫਾਈ ਨੂੰ ਲੈ ਕੇ ਹੋਏ ਕਥਿਤ ਝਗੜੇ ਦੌਰਾਨ ਬਜੁਰਗ ਸਰਪੰਚ ਦੇ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਵਾਪਰਨ ਮੌਕੇ ਕਿਸੇ ਵਿਅਕਤੀ ਵਲੋਂ ਬਣਾਈ ਗਈ ਇੱਕ ਵੀਡਿਓ (Man shoot a video of incident) ਵੀ ਸਾਹਮਣੇ ਆਈ ਹੈ। ਹਾਲਾਂਕਿ ਥਾਣਾ ਬਿਆਸ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।