ਮਜੀਠਾ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਬਿਜਲੀ ਘਰ ’ਚ ਬਣੇ ਵਾਰਡ ਨੰਬਰ 13 ਦੇ ਬੂਥ ਨੰਬਰ 37 ’ਚ ਆਪਣੇ ਵੋਟ ਪਾਈ। ਇਸ ਦੌਰਾਨ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ’ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਚੋਣਾਂ ’ਚ ਸੱਤਾ ਧਿਰ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਇਹ ਚੋਣਾਂ ਸਿਰਫ਼ 60 ਫੀਸਦ ਸੀਟਾਂ ’ਤੇ ਹੀ ਹੋ ਰਹੀਆਂ ਹਨ, ਜਦਕਿ 40 ਫੀਸਦ ਸੀਟਾਂ ’ਤੇ ਤਾਂ ਕਾਂਗਰਸ ਨੇ ਬਾਕੀ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ ਹਨ।
ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਵਾਉਣ ’ਚ ਹੋਇਆ ਫੇਲ੍ਹ: ਮਜੀਠੀਆ - ਕਾਂਗਰਸ ਸਰਕਾਰ
ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਬਿਜਲੀ ਘਰ ’ਚ ਬਣੇ ਵਾਰਡ ਨੰਬਰ 13 ਦੇ ਬੂਥ ਨੰਬਰ 37 ’ਚ ਆਪਣੇ ਵੋਟ ਪਾਈ। ਇਸ ਦੌਰਾਨ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ’ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਚੋਣਾਂ ’ਚ ਸੱਤਾ ਧਿਰ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਇਹ ਚੋਣਾਂ ਸਿਰਫ਼ 60 ਫੀਸਦ ਸੀਟਾਂ ’ਤੇ ਹੀ ਹੋ ਰਹੀਆਂ ਹਨ, ਜਦਕਿ 40 ਫੀਸਦ ਸੀਟਾਂ ’ਤੇ ਤਾਂ ਕਾਂਗਰਸ ਨੇ ਬਾਕੀ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ ਹਨ।
ਤਸਵੀਰ
ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਵਾਉਣ ’ਚ ਹੋਇਆ ਫੇਲ੍ਹ: ਮਜੀਠੀਆ
ਬਿਕਰਮ ਸਿੰਘ ਮਜੀਠੀਆ ਨੇ ਚੋਣ ਕਮਿਸ਼ਨ ’ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਵਾਉਣ ’ਚ ਫੇਲ੍ਹ ਹੋ ਗਿਆ ਹੈ। ਅਫ਼ਸਰਾਂ ਨਾਲ ਮਿਲ ਬਾਕੀ ਉਮੀਦਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਹੋਏ ਹਮਲੇ ਮਾਮਲੇ ’ਚ ਉਹਨਾਂ ਨੇ ਬੋਲਦੇ ਕਿਹਾ ਕਿ ਜੇਕਰ ਪਾਰਟੀ ਦੇ ਪ੍ਰਧਾਨ ’ਤੇ ਇਸ ਤਰ੍ਹਾਂ ਹਮਲਾ ਹੋ ਸਕਦਾ ਹੈ ਤਾਂ ਫੇਰ ਆਮ ਲੋਕ ਦਾ ਸੁਰੱਖਿਅਤ ਹੀ ਨਹੀਂ ਹਨ।