ਪੰਜਾਬ

punjab

ETV Bharat / city

ਈ ਰਿਕਸ਼ਾ ਵਾਲਿਆਂ ਨੇ ਪੁਲਿਸ ਖਿਲਾਫ਼ ਦਿੱਤਾ ਧਰਨਾ

ਅੰਮ੍ਰਿਤਸਰ ਪੁਲਿਸ ਵੱਲੋਂ 17 ਹਜ਼ਾਰ ਅਤੇ 18 ਹਜ਼ਾਰ ਦੇ ਚਲਾਣ ਕੀਤੇ ਜਾਣ ਦੇ ਵਿਰੋਧ ਵਿੱਚ ਸ਼ਹਿਰ ਭਰ ਦੇ ਈ ਰਿਕਸ਼ਾ ਵਾਲਿਆਂ ਵੱਲੋਂ ਇਕੱਠ ਕਰ ਅੰਮ੍ਰਿਤਸਰ ਦੇ ਘੀ ਮੰਡੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।

By

Published : Apr 6, 2022, 3:48 PM IST

ਈ ਰਿਕਸ਼ਾ ਵਾਲਿਆਂ ਨੇ ਪੁਲਿਸ ਖਿਲਾਫ਼ ਦਿੱਤਾ ਧਰਨਾ
ਈ ਰਿਕਸ਼ਾ ਵਾਲਿਆਂ ਨੇ ਪੁਲਿਸ ਖਿਲਾਫ਼ ਦਿੱਤਾ ਧਰਨਾ

ਅੰਮ੍ਰਿਤਸਰ:ਅੰਮ੍ਰਿਤਸਰ ਪੁਲਿਸ ਵੱਲੋਂ 17 ਹਜ਼ਾਰ ਅਤੇ 18 ਹਜ਼ਾਰ ਦੇ ਚਲਾਣ ਕੀਤੇ ਜਾਣ ਦੇ ਵਿਰੋਧ ਵਿੱਚ ਸ਼ਹਿਰ ਭਰ ਦੇ ਈ ਰਿਕਸ਼ਾ ਵਾਲਿਆਂ ਵੱਲੋਂ ਇਕੱਠ ਕਰ ਅੰਮ੍ਰਿਤਸਰ ਦੇ ਘੀ ਮੰਡੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਈ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਉਹ ਬੈਟਰੀ ਦੇ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਰਹੇ ਹਾਂ ਪਰ ਬੀਤੇ ਦਿਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਡੇ ਬੈਟਰੀ ਰਿਕਸ਼ਾ ਦੇ 17 ਹਜ਼ਾਰ ਦੇ ਚਲਾਣ ਕਰ ਦਿੱਤੇ ਗਏ ਹਨ, ਜਿਸਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਕੁਝ ਪੁਲਿਸ ਵਾਲਿਆਂ ਵੱਲੋਂ ਪਹਿਲਾ ਸਾਥੋਂ ਆਪ ਹੀ ਪੈਸੇ ਲੈ ਸਾਨੂੰ ਹੈਰੀਟੇਜ ਸਟਰੀਟ ਵਿਚ ਭੇਜਿਆ ਜਾਂਦਾ ਰਿਹਾ।

ਈ ਰਿਕਸ਼ਾ ਵਾਲਿਆਂ ਨੇ ਪੁਲਿਸ ਖਿਲਾਫ਼ ਦਿੱਤਾ ਧਰਨਾ

ਕਈ ਸਾਲ ਅਸੀਂ ਉਥੋ ਯਾਤਰੂਆ ਨੂੰ ਈ ਰਿਕਸ਼ਾ ਸੇਵਾ ਦੇ ਰਹੇ ਹਾਂ ਪਰ ਹੁਣ ਇਹਨਾਂ ਹੈਰੀਟੇਜ ਸਟਰੀਟ ਵਿਚ ਸਾਨੂੰ ਬੈਟਰੀ ਰਿਕਸ਼ਾ ਚਲਾਉਣ 'ਤੇ ਸਾਡੇ ਚਲਾਣ ਕਰਨੇ ਸ਼ੁਰੂ ਕਰ ਦਿੱਤੇ ਹਨ। ਜੋ ਕਿ ਸਾਡੇ ਈ ਰਿਕਸ਼ਾ ਚਾਲਕਾਂ ਨਾਲ ਸਰਾਸਰ ਧੱਕਾ ਹੈ।

ਇਸ ਸੰਬੰਧੀ ਏਸੀਪੀ ਟ੍ਰੈਫਿਕ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਕਾਰਨ ਚਲਾਣ ਕੀਤੇ ਗਏ ਹਨ, ਜਿਸਦੇ ਚਲਦੇ ਅੱਜ ਈ ਰਿਕਸ਼ਾ ਵਾਲੇ ਜੋ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦਾ ਹੱਕ ਹੈ ਜਿਸਦੇ ਚਲਦੇ ਮੌਕੇ ਉਹਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਮਿਲੀਆਂ ਸ਼ਿਕਾਇਤਾਂ ਨੂੰ ਲੈਕੇ ਐਸਸੀ ਕਮਿਸ਼ਨ ਦੇ ਮੈਂਬਰ ਦਾ ਬਰਨਾਲਾ 'ਚ ਵੱਡਾ ਐਕਸ਼ਨ!

ABOUT THE AUTHOR

...view details