ਅੰਮ੍ਰਿਤਸਰ: ਭਾਰਤ ਪਾਕ ਸਰਹੱਦ ’ਤੇ ਡਰੋਨ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਹੁਣ ਲਗਾਤਾਰ ਡਰੋਨ ਦੀ ਮਦਦ ਨਾਲ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜੇ ਦੀ ਕੁੱਟਮਾਰ: ਗੋਇੰਦਵਾਲ ਸਾਹਿਬ ਜੇਲ੍ਹ ’ਚ ਸ਼ਿਫਟ, ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ
ਮਾਮਲਾ ਭਾਰਤ ਪਾਕਿ ਸਰਹੱਦ ਨਾਲ ਜੁੜੇ ਪੁਲਿਸ ਥਾਣਾ ਰਮਦਾਸ ਦਾ ਹੈ ਜਿਸ ਅਧੀਨ ਪੈਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਛੰਨਾ ਪੱਤਣ ਵਿਖੇ ਬੀਤੀ ਰਾਤ ਡਿਊਟੀ ‘ਤੇ ਮੌਜੂਦ ਜਵਾਨਾਂ ਵਲੋਂ ਇੱਕ ਡਰੋਨ ਦੀ ਹਲਚਲ ਦੇਖੀ ਗਈ। ਡਰੋਨ ਦੀ ਹਲਚਲ ਤੋਂ ਬਾਅਦ ਜਵਾਨਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਗਈ ਜਿਸ ਨਾਲ ਡਰੋਨ ਵਾਪਿਸ ਪਾਕਿਸਤਾਨ ਵੱਲ ਜਾਣ ਵਿੱਚ ਸਫਲ ਹੋ ਗਿਆ। ਜਿਸ ਤੋਂ ਬਾਅਦ ਦਿਨ ਚੜ੍ਹਦੇ ਬੀਐੱਸਐੱਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਿਹਾ ਹੈ।
ਇਲਾਕੇ ’ਚ ਸਰਚ ਮੁਹਿੰਮ:ਇਸ ਮਾਮਲੇ ਤੋਂ ਬਾਅਦ ਫਿਲਹਾਲ ਦਿਨ ਚੜ੍ਹਦੇ ਹੀ ਬੀਐਸਐਫ ਦੇ ਜਵਾਨਾਂ ਅਤੇ ਅਧਿਕਾਰੀਆਂ ਸਣੇ ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀਆਂ ਚੌਂਕੀਆਂ ’ਤੇ ਅਕਸਰ ਹੀ ਡਰੋਨ ਦੀ ਹਲਚਲ ਦਿਖਾਈ ਦਿੰਦੀ ਹੈ।
ਪਹਿਲਾਂ ਵੀ ਦੇਖੀ ਗਈ ਹੈ ਡਰੋਨ ਦੀ ਹਲਚਲ: ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋ ਸਰਹੱਦ ਨੇੜੇ ਡਰੋਨ ਦੀ ਹਲਚਲ ਨੂੰ ਦੇਖੀ ਨਾ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਦੇ ਨਾਪਾਕ ਮਨਸੂਬਿਆ ਨੂੰ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਪੂਰਾ ਨਹੀਂ ਹੋਣ ਦਿੱਤਾ ਗਿਆ ਹੈ।
ਇਹ ਵੀ ਪੜੋ:ਅਗਨੀਪਥ ਦਾ ਵਿਰੋਧ: ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਵੱਲੋਂ ਭੰਨਤੋੜ