ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਵਿੱਚ ਇੱਕ ਘਰੇਲੂ ਔਰਤ ਨਾਲ ਉਸ ਦੀ ਹੀ ਸੱਸ ਤੇ ਦਿਓਰ ਨੇ ਕੁੱਟਮਾਰ ਕੀਤੀ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਦਿਓਰ ਨੇ ਉਸ ਦੇ ਛੋਟੇ ਬੱਚੇ ਨੂੰ ਪਾਣੀ ਦੇ ਡ੍ਰਮ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਘਰੇਲੂ ਝਗੜੇ ਕਰਕੇ ਸੱਸ ਤੇ ਦਿਓਰ ਨੇ ਰਲ ਕੇ ਨੂੰਹ 'ਤੇ ਕੀਤਾ ਜਾਨਲੇਵਾ ਹਮਲਾ - domestic violence punjab
ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਵਿੱਚ ਇੱਕ ਘਰੇਲੂ ਔਰਤ ਨਾਲ ਉਸ ਦੀ ਹੀ ਸੱਸ ਤੇ ਦਿਓਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਦਾ ਕਹਿਣਾ ਹੈ ਕਿ ਇਹ ਸਭ ਦੇਖ ਕੇ ਉਸ ਦੇ ਵੱਡੇ ਮੁੰਡੇ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਉਹ ਭੱਜ ਗਿਆ। ਇਸ ਰੰਜਿਸ਼ ਦੇ ਚਲਦਿਆ ਉਸ ਦੀ ਸੱਸ ਤੇ ਦਿਓਰ ਨੇ ਮੌਕਾ ਵੇਖ ਕੇ ਉਸ 'ਤੇ ਹਮਲਾ ਕਰ ਦਿੱਤਾ।
ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਉੱਥੇ ਹੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਧਿਰਾਂ ਵੱਲੋ ਸ਼ਿਕਾਇਤ ਮਿਲੀ ਸੀ ਤੇ ਪਿੰਡ ਦੇ ਮੋਤਬਾਰ ਬੰਦਿਆਂ ਨੇ ਕਿਹਾ ਸੀ ਕਿ ਅਸੀਂ ਇਨ੍ਹਾਂ ਦਾ ਫੈਸਲਾ ਕਰਵਾ ਦੇਵਾਂਗੇ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।