ਪੰਜਾਬ

punjab

ETV Bharat / city

ਗੁਰਦੁਆਰਾ ਸਾਹਿਬ ਵਿੱਚ ਬੇਅਦਬੀ, ਲੋਕਾਂ ਨੇ ਕਾਬੂ ਕੀਤਾ ਮੁਲਜ਼ਮ - Majitha Road in Amritsar

ਮਜੀਠਾ ਰੋਡ ਉੱਤੇ ਸਥਿਤ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

disrespect in the Gurdwara
disrespect in the Gurdwara

By

Published : Oct 3, 2022, 12:19 PM IST

Updated : Oct 4, 2022, 6:52 AM IST

ਅੰਮ੍ਰਿਤਸਰ:ਮਜੀਠਾ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਲੋਕਾਂ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਫੜ ਲਿਆ ਅਤੇ ਖੰਭੇ ਨਾਲ ਬੰਨ੍ਹ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਮਜੀਠਾ ਰੋਡ ਵਿਚ ਬੁਖ਼ਾਰੀ ਸਾਹਿਬ ਗੁਰਦੁਆਰੇ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹ ਉੱਥੇ ਪਈ ਸ੍ਰੀ ਸਾਹਿਬ ਨੂੰ ਚੁੱਕਿਆ ਗਿਆ ਤੇ ਸ੍ਰੀ ਸਾਹ ਨੂੰ ਬਾਹਰ ਲੈ ਕੇ ਜਾਣ ਲੱਗਾ, ਪਰ ਗੁਰਦੁਆਰਾ ਕਮੇਟੀ ਵੱਲੋਂ ਨੌਜਵਾਨ ਨੂੰ ਫੜ ਲਿਆ ਗਿਆ ਤੇ ਖੰਭੇ ਨਾਲ ਬੰਨ੍ਹ ਕੇ ਉਸ ਦੀ ਪਿਟਾਈ ਕੀਤੀ ਗਈ।





ਗੁਰਦੁਆਰਾ ਸਾਹਿਬ ਵਿੱਚ ਬੇਅਦਬੀ, ਲੋਕਾਂ ਨੇ ਕਾਬੂ ਕੀਤਾ ਮੁਲਜ਼ਮ





ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ੍ਹ ਸ਼ਾਮੀਂ ਪੰਜ ਵਜੇ ਸਾਨੂੰ ਇਕ ਸੂਚਨਾ ਮਿਲੀ ਕਿ ਇਕ ਨੌਜਵਾਨ ਵੱਲੋਂ ਰਿਸ਼ੀ ਵਿਹਾਰ ਮਜੀਠਾ ਰੋਡ ਵਿਚ ਗੁਰਦੁਆਰਾ ਬੁਖ਼ਾਰੀ ਸਾਹਿਬ ਵਿਚ ਬੇਅਦਬੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਅਧਿਕਾਰੀ ਨੇ ਦੱਸਿਆ ਕਿ ਜੋ ਕੋਲੋਂ ਸ੍ਰੀ ਸਾਹਿਬ ਤੇ ਮਹਾਰਾਜ ਦੀ ਬੀੜ ਅੱਗੇ ਵੀਹ ਰੁਪਏ ਸੀ, ਉਹ ਵੀ ਚੁੱਕ ਲਏ ਗਏ। ਇਹ ਜਦੋਂ ਬਾਹਰ ਭੱਜਣ ਲੱਗਾ ਅਤੇ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।



ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਨਾਂ ਭੁਪਿੰਦਰ ਸਿੰਘ ਉਰਫ ਹੈਪੀ ਹੈ, ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ। ਇਸ ਦੀ ਉਮਰ 16 ਸਾਲ ਦੇ ਕਰੀਬ ਹੈ। ਉਸ ਕੋਲੋਂ ਅਸੀਂ ਸ੍ਰੀ ਸਾਹਿਬ ਤੇ ਜਿਹੜੇ ਵੀਹ ਰੁਪਏ ਉਸ ਨੇ ਗੋਲਕ ਚੋਂ ਚੁੱਕੇ ਸਨ, ਉਹ ਵੀ ਇਸ ਕੋਲੋਂ ਬਰਾਮਦ ਕਰ ਲਏ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਚ ਸਾਹਮਣੇ ਆਇਆ ਹੈ ਕਿ ਇਸ ਦੀ ਪਰਿਵਾਰਿਕ ਮੈਂਬਰਾਂ ਵੱਲੋਂ ਪਤਾ ਲੱਗਾ ਹੈ ਕਿ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ, ਜੋ ਇਸਦੇ ਕਾਗਜਾਤ ਵੀ ਬਣੇ ਹੋਏ ਹਨ। ਇਸ ਦਾ ਹਸਪਤਾਲ ਵਿਚ ਇਲਾਜ ਵੀ ਚੱਲ ਰਿਹਾ ਹੈ, ਇਸ ਨੂੰ ਘਰ ਬੰਨ੍ਹ ਕੇ ਰੱਖਿਆ ਜਾਂਦਾ ਹੈ।




ਗੁਰਦੁਆਰਾ ਸਾਹਿਬ ਵਿੱਚ ਬੇਅਦਬੀ, ਲੋਕਾਂ ਨੇ ਕਾਬੂ ਕੀਤਾ ਮੁਲਜ਼ਮ





ਅਧਿਕਾਰੀ ਨੇ ਕਿਹਾ ਕਿ ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਵੱਲੋਂ ਇਸ ਦਾ ਕਿਸੇ ਮਨੋਰੋਗੀ ਡਾਕਟਰ ਕੋਲੋਂ ਮੈਡੀਕਲ ਚੈੱਕਅਪ ਕਰਵਾਉਣ ਲਈ ਕਿਹਾ ਗਿਆ ਹੈ, ਜੇਕਰ ਇਸ ਦੀ ਮੈਡੀਕਲ ਰਿਪੋਰਟ ਵਿੱਚ ਦਿਮਾਗੀ ਤੌਰ 'ਤੇ ਅਣਫਿੱਟ ਆਉਂਦਾ ਹੈ, ਤਾਂ ਇਸ ਦਾ ਇਲਾਜ ਕਰਵਾਇਆ ਜਾਵੇਗਾ।



ਇਹ ਵੀ ਪੜ੍ਹੋ:ਤਰਨਤਾਰਨ 'ਚ ਪੁਲਿਸ ਨੇ ਹੈਰੋਇਨ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Last Updated : Oct 4, 2022, 6:52 AM IST

ABOUT THE AUTHOR

...view details