ਪੰਜਾਬ

punjab

ETV Bharat / city

ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਦੇ ਘਰ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ

ਮਾਨ ਸਰਕਾਰ ਦੇ ਪੈਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਰਜਵਾੜਾ ਸ਼ਾਹੀ ਤੋਂ ਜ਼ਮੀਨਾਂ ਖੋਹ ਕੇ ਲੋਕਾਂ ਨੂੰ ਮਾਲਕੀ ਹਕ ਦਿਵਾਏ ਜਾਣ ਸੰਬਧੀ ਇਕ ਮੰਗ ਪੱਤਰ ਕਿਸਾਨ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਜਾ ਰਿਹਾ ਹੈ।

Dharna by farmers organizations outside the house of Rural Development Minister Kuldeep Dhaliwal
ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ

By

Published : Jun 9, 2022, 4:04 PM IST

ਅੰਮ੍ਰਿਤਸਰ: ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਦਿਹਾੜੇ ਨੂੰ ਲੈ ਕੇ ਆਬਾਦਕਾਰਾ ਨੂੰ ਮਾਲਕੀ ਹੱਕ ਦਿਵਾਉਣ ਲਈ ਵੀਰਵਾਰ ਨੂੰ ਮਾਨ ਸਰਕਾਰ ਦੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ, ਰਜਵਾੜਾ ਸ਼ਾਹੀ ਤੋਂ ਜ਼ਮੀਨਾਂ ਖੋਹ ਕੇ ਲੋਕਾਂ ਨੂੰ ਮਾਲਕੀ ਹਕ ਦਿਵਾਏ ਜਾਣ ਸੰਬਧੀ ਇਕ ਮੰਗ ਪੱਤਰ ਕਿਸਾਨ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਜਾ ਰਿਹਾ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜੋ ਜ਼ਮੀਨਾਂ ਬੇਜ਼ਮੀਨੇ ਲੋਕਾਂ ਨੂੰ ਗੁਜਰ ਬਸਰ ਕਰਨ ਵਾਸਤੇ ਦਿੱਤੀਆ ਗਈਆ ਸੀ। ਉਹਨਾਂ ਜ਼ਮੀਨਾਂ ਨੂੰ ਹੁਣ ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾ ਦੀ ਆੜ ਵਿੱਚ ਖੋਹ ਕੇ ਉਹਨਾਂ ਗਰੀਬ, ਮਜਲੁਮ, ਦਿਹਾੜੀਦਾਰ, ਆਬਾਦਕਾਰਾ ਨਾਲ ਧੱਕਾ ਕਰ ਰਹੀ ਹੈ।

ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ

ਜੋ ਸਰਾਸਰ ਗਲਤ ਹੈ ਇਸ ਸਬੰਧੀ ਵੀਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਪੀੜੀਤ ਪਰਿਵਾਰਾਂ ਨਾਲ ਮਿਲ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਦੇ ਨਿਵਾਸ ਸਥਾਨ ਪਿੰਡ ਜਗਦੇਵ ਕਲਾ ਵਿੱਚ ਦੇਣ ਪਹੁੰਚੇ ਹਾਂ, ਤਾਂ ਜੋ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਇਕ ਦੋ ਕਿਲੇ ਜਾ ਇਕ ਦੋ ਕਨਾਲਾਂ ਜ਼ਮੀਨ ਖੋਹ ਕੇ ਉਸ ਨਾ ਨਾਲ ਧੱਕਾ ਨਾ ਕਰੇ ਸਗੋ ਇਹਨਾਂ ਨੂੰ ਇਹਨਾਂ ਜ਼ਮੀਨਾ ਦਾ ਮਾਲਕੀ ਹੱਕ ਦੇ ਅੰਬਾਦ ਕਰੇ। ਉਹਨਾਂ ਕਿਹਾ ਕਿ 1947 ਅਤੇ ਉਸ ਤੋਂ ਬਾਅਦ ਜੰਗਲ ਬੇਲੇ ਪੁੱਟ ਕੇ ਆਬਾਦ ਕੀਤੀਆਂ ਜ਼ਮੀਨਾਂ ਨੂੰ ਪੱਧਰਾ ਕੀਤਾ ਅਤੇ ਫਿਰ ਦੇਸ਼ ਦੇ ਅੰਨ ਭੰਡਾਰ ਅਨਾਜ਼ ਪੈਦਾ ਕਰਕੇ ਭਰੇ ਪਰ ਅਜੇ ਤੱਕ ਉਨ੍ਹਾਂ ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਨਹੀਂ ਮਿਲੇ।

ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ
ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ

ਆਗੂਆਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦਾ ਕਾਨੂੰਨ ਪਾਸ ਕਰਕੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਵੇ, ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ, ਨਹਿਰਾਂ ਵਿੱਚ ਤੁਰੰਤ ਪਾਣੀ ਛੱਡਿਆ ਜਾਵੇ ਤੇ ਟੈਲਾਂ ਤੱਕ ਪਹੁੰਚਾਇਆ ਜਾਵੇ, ਘੱਟ ਪਾਣੀ ਵਾਲੀਆਂ ਫ਼ਸਲਾਂ ਦੇ ਭਾਅ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਲਾਨੇ ਜਾਣ, ਦਰਿਆਵਾਂ, ਨਹਿਰਾਂ ਵਿੱਚ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਸੁੱਟਣਾ ਬੰਦ ਕੀਤਾ ਜਾਵੇ, ਛੱਪੜਾਂ ਦੀ ਸਫਾਈ ਕਰਵਾ ਕੇ ਪਿੰਡਾ ਵਿੱਚ ਬਰਸਾਤ ਦਾ ਪਾਣੀ ਜ਼ਮੀਨ ਹੇਠ ਭੇਜਿਆ ਜਾਵੇ, ਪੂਰਨ ਨਸ਼ਾਬੰਦੀ ਕੀਤੀ ਜਾਵੇ।

ਇਹ ਵੀ ਪੜ੍ਹੋ :ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤੋਂ ਪਹਿਲਾਂ ਹੀ ਭਾਜਪਾ ਨੇ ਚੁੱਕੇ ਸਵਾਲ, ਕਿਹਾ

ABOUT THE AUTHOR

...view details