ਅੰਮ੍ਰਿਤਸਰ: ਜ਼ਿਲ੍ਹਾ ਵਿੱਚ ਸਥਿਤ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਵੱਲੋਂ ਮੁੜ ਤੋਂ ਸਮੂਹ ਨਾਮ ਦਾਨ ਅਤੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਮਾਰਚ 2020 ਤੋਂ ਡੇਰਾ ਬਿਆਸ ਦੇ ਸਮੂਹ ਪ੍ਰੋਗਰਾਮ ਰੱਦ ਹਨ ਅਤੇ ਇਸ ਦੌਰਾਨ ਡੇਰਾ ਬਿਆਸ ਵੱਲੋਂ ਲੌਕਡਾਊਨ ਵਿੱਚ ਵੀ ਨੇੜਲੇ ਪਿੰਡਾਂ ਲਈ ਮੁਫ਼ਤ ਲੰਗਰ ਸੇਵਾ ਨਿਭਾਉਣ ਤੋਂ ਇਲਾਵਾ ਸਮੂਹ ਸਤਿਸੰਗ ਘਰਾਂ ਨੂੰ ਆਈਸੋਲੇਸ਼ਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਾਲ 31 ਮਾਰਚ ਦੇ ਕੀਤੇ ਐਲਾਨ ਅਨੁਸਾਰ ਡੇਰਾ ਬਿਆਸ ਵੱਲੋਂ ਡੇਰਾ ਖੋਲ੍ਹ ਦੇਣ ਦੀ ਗੱਲ ਕਹੀ ਗਈ ਸੀ, ਪਰ ਮੁੜ 15 ਮਈ ਤੱਕ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਹੁਣ ਫਿਰ ਡੇਰਾ ਬਿਆਸ ਵੱਲੋਂ ਸਮੂਹ ਪ੍ਰੋਗਰਾਮ 31 ਅਗਸਤ ਤੱਕ ਰੱਦ ਕਰ ਦਿੱਤੇ ਗਏ ਹਨ।
ਡੇਰਾ ਬਿਆਸ ਨੇ 31 ਅਗਸਤ ਤੱਕ ਰੱਦ ਕੀਤੇ ਸਤਿਸੰਗ ਪ੍ਰੋਗਰਾਮ - coronavirus update Amritsar
ਇਸ ਸਾਲ 31 ਮਾਰਚ ਦੇ ਕੀਤੇ ਐਲਾਨ ਅਨੁਸਾਰ ਡੇਰਾ ਬਿਆਸ ਵੱਲੋਂ ਡੇਰਾ ਖੋਲ੍ਹ ਦੇਣ ਦੀ ਗੱਲ ਕਹੀ ਗਈ ਸੀ, ਪਰ ਮੁੜ 15 ਮਈ ਤੱਕ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਹੁਣ ਫਿਰ ਡੇਰਾ ਬਿਆਸ ਵੱਲੋਂ ਸਮੂਹ ਪ੍ਰੋਗਰਾਮ 31 ਅਗਸਤ ਤੱਕ ਰੱਦ ਕਰ ਦਿੱਤੇ ਗਏ ਹਨ।
ਡੇਰਾ ਬਿਆਸ ਨੇ 31 ਅਗਸਤ ਤੱਕ ਰੱਦ ਕੀਤੇ ਸਤਿਸੰਗ ਪ੍ਰੋਗਰਾਮ
ਇਹ ਵੀ ਪੜੋ: ਵਿਜੀਲੈਂਸ ਦੇ 'ਐਕਸ਼ਨ' ਤੋਂ ਬਾਅਦ ਵੀ ਸਿੱਧੂ ਦਾ ਕੈਪਟਨ ਨੂੰ ਚੈਲੇਂਜ !
ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਟਵੀਟ ਕਰਕੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਸਹਾਇਤਾ ਲਈ ਡੇਰਾ ਬਿਆਸ ਤੋਂ ਮਦਦ ਦੀ ਅਪੀਲ ਕੀਤੀ ਗਈ ਸੀ। ਇਸ ਦੌਰਾਨ ਡੇਰਾ ਬਿਆਸ ਵੱਲੋਂ ਵੱਡੀ ਪੱਧਰ 'ਤੇ ਆਪਣੇ ਸਤਿਸੰਗ ਘਰਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਿੱਚ ਤਬਦੀਲ ਕੀਤਾ ਗਿਆ ਹੈ।
ਇਹ ਵੀ ਪੜੋ: ਜਗਰਾਓਂ 'ਚ ਬਦਮਾਸ਼ਾਂ ਨਾਲ ਮੁਠਭੇੜ ਦੌਰਾਨ ASI ਸਮੇਤ 2 ਪੁਲਿਸ ਮੁਲਾਜ਼ਮਾਂ ਦੀ ਮੌਤ