ਪੰਜਾਬ

punjab

ETV Bharat / city

'ਜੇਕਰ ਤੇਲ ਦੀਆਂ ਕੀਮਤਾਂ ਘੱਟ ਨਾ ਹੋਈ ਤਾਂ ਗੱਡੀਆਂ ਸੜ੍ਹਕਾਂ ’ਤੇ ਰੋਕ ਕਰਾਂਗੇ ਪ੍ਰਦਰਸ਼ਨ' - ਪੈਟਰੋਲ ਡੀਜਲ ਦੀਆਂ ਕੀਮਤਾਂ

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸੈਕਟਰੀ ਜਸਬੀਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੱਲੋਂ ਵੱਖ ਵੱਖ ਜਿਲ੍ਹਿਆ ਦੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਤਾਂ ਦਿਨੋਂ ਦਿਨ ਵੱਧ ਰਹੀ ਮਹਿੰਗਾਈ ’ਤੇ ਨਕੇਲ ਕੱਸੀ ਜਾਵੇ।

ਅਗਰ ਪੈਟਰੋਲ ਡੀਜ਼ਲ ਦੇ ਰੇਟ ਘੱਟ ਨਾ ਹੋਏ ਤਾਂ ਗੱਡੀਆਂ ਨੂੰ ਸੜਕਾਂ ਤੇ ਰੋਕ ਕੇ ਕਰਾਂਗੇ ਪ੍ਰਦਰਸ਼ਨ  - ਜਸਬੀਰ ਸਿੰਘ ਘੁੰਮਣ
ਅਗਰ ਪੈਟਰੋਲ ਡੀਜ਼ਲ ਦੇ ਰੇਟ ਘੱਟ ਨਾ ਹੋਏ ਤਾਂ ਗੱਡੀਆਂ ਨੂੰ ਸੜਕਾਂ ਤੇ ਰੋਕ ਕੇ ਕਰਾਂਗੇ ਪ੍ਰਦਰਸ਼ਨ - ਜਸਬੀਰ ਸਿੰਘ ਘੁੰਮਣ

By

Published : Jul 17, 2021, 2:28 PM IST

ਅੰਮ੍ਰਿਤਸਰ: ਦੇਸ਼ ਭਰ ਚ ਵਧ ਰਹੀਆਂ ਪੈਟਰੋਲ ਡੀਜਲ ਦੀਆਂ ਕੀਮਤਾਂ ਕਾਰਨ ਆਮ ਲੋਕਾਂ ਨੂੰ ਕਾਫੀ ਆਰਥਿਕ ਤੰਗੀ ਚੋਂ ਲੰਘਣਾ ਪੈ ਰਿਹਾ ਹੈ। ਲਗਾਤਾਰ ਵਧ ਰਹੀ ਮਹਿੰਗਾਈ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਨਾਲ ਹੀ ਉਨ੍ਹਾਂ ਨੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ।

'ਜੇਕਰ ਤੇਲ ਦੀਆਂ ਕੀਮਤਾਂ ਘੱਟ ਨਾ ਹੋਈ ਤਾਂ ਗੱਡੀਆਂ ਸੜ੍ਹਕਾਂ ’ਤੇ ਰੋਕ ਕਰਾਂਗੇ ਪ੍ਰਦਰਸ਼ਨ'

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸੈਕਟਰੀ ਜਸਬੀਰ ਸਿੰਘ ਘੁੰਮਣ ਨੇ ਕਿਹਾ ਕਿ ਲਗਾਤਾਰ ਹੀ ਦੇਸ਼ ਚ ਮਹਿੰਗਾਈ ਵਧਦੀ ਜਾ ਰਹੀ ਹੈ। ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੁਹ ਰਹੀਆਂ ਹਨ। ਇਨ੍ਹਾਂ ਹੀ ਨਹੀਂ ਘਰੇਲੂ ਗੈਸ ਦੀਆਂ ਕੀਮਤਾਂ ਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਜਿਸ ਦਾ ਸਾਰਾ ਭਾਰ ਆਮ ਲੋਕਾਂ ਦੀਆਂ ਜੇਬਾਂ ’ਤੇ ਪੈ ਰਿਹਾ ਹੈ। ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਵੱਖ ਵੱਖ ਜਿਲ੍ਹਿਆ ਦੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਤਾਂ ਦਿਨੋਂ ਦਿਨ ਵੱਧ ਰਹੀ ਮਹਿੰਗਾਈ ’ਤੇ ਨਕੇਲ ਕੱਸੀ ਜਾਵੇ।

'ਜੇਕਰ ਤੇਲ ਦੀਆਂ ਕੀਮਤਾਂ ਘੱਟ ਨਾ ਹੋਈ ਤਾਂ ਗੱਡੀਆਂ ਸੜ੍ਹਕਾਂ ’ਤੇ ਰੋਕ ਕਰਾਂਗੇ ਪ੍ਰਦਰਸ਼ਨ'

ਇਸ ਤੋਂ ਇਲਾਵਾ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਟਰੋਲ ਡੀਜਲ ਦੇ ਰੇਟ ਘੱਟ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਚ ਉਹ ਆਪਣੀਆਂ ਗੰੱਡੀਆਂ ਸੜਕਾਂ ਤੇ ਰੋਕ ਕੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਉਨ੍ਹੀ ਦੇਰ ਤੱਕ ਗੱਡੀਆਂ ਨਹੀਂ ਚਲਾਉਣਗੇ ਜਦੋਂ ਤੱਕ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਨਹੀਂ ਹੋ ਜਾਂਦੇ।

ਇਹ ਵੀ ਪੜੋ: ਅੰਮ੍ਰਿਤਸਰ 'ਚ ਸਿੱਧੂ ਦੇ ਸਵਾਗਤ ਦੇ ਪੋਸਟਰ

ABOUT THE AUTHOR

...view details