ਪੰਜਾਬ

punjab

ETV Bharat / city

ਮਾਤਾ ਸਾਹਿਬ ਕੌਰ ਜੀ ’ਤੇ ਬਣੀ ਐਨੀਮੇਸ਼ਨ ਫਿਲਮ ਮਾਮਲਾ ਗਰਮਾਇਆ, ਸਿੱਖ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ - Demand letter from Sikh organizations

ਮਾਤਾ ਸਾਹਿਬ ਕੌਰ ਜੀ ਦੇ ਜੀਵਨ 'ਤੇ ਬਣਾਈ ਗਈ ਐਨੀਮੇਸ਼ਨ ਫਿਲਮ ’ਤੇ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਸਿੱਖ ਜਥੇਬੰਦੀਆਂ ਵੱਲੋਂ ਅਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

sikh organisation memorandum to dc on mata sahib kaur animated movie
ਮਾਤਾ ਸਾਹਿਬ ਕੌਰ ਜੀ ’ਤੇ ਬਣੀ ਐਨੀਮੇਸ਼ਨ ਫਿਲਮ ਮਾਮਲਾ ਗਰਮਾਇਆ, ਸਿੱਖ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

By

Published : Apr 14, 2022, 8:20 AM IST

ਅੰਮ੍ਰਿਤਸਰ: ਮਾਤਾ ਸਾਹਿਬ ਕੌਰ ਜੀ ਦੇ ਜੀਵਨ 'ਤੇ ਬਣਾਈ ਗਈ ਐਨੀਮੇਸ਼ਨ ਫਿਲਮ ’ਤੇ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਸਿੱਖ ਜਥੇਬੰਦੀਆਂ ਵੱਲੋਂ ਅਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸਿੱਖ ਜਖੇਬੰਦੀਆਂ ਦਾ ਕਹੀਣਾ ਹੈ ਕਿ ਇਸ ਫਿਲਮ ਵਿੱਚ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਮਾਤਾ ਸਾਹਿਬ ਜੀ ’ਤੇ ਬਣੀ ਐਨੀਮੇਸ਼ਨ ਫਿਲਮ ਮਾਮਲਾ ਗਰਮਾਇਆ, ਸਿੱਖ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਪਹਿਲਾਂ ਵੀ ਕਾਫੀ ਵਾਰ ਇਹ ਹੋ ਚੁੱਕਾ ਹੈ। ਕੁਝ ਸ਼ਰਾਰਤੀ ਕਿਸਮ ਲੋਕਾਂ ਵੱਲੋਂ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਕਈ ਕਿਸਮ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ।

ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹੀਦਾਂ ਸਿੰਘਾਂ ਦੀਆਂ ਕਾਰਟੂਨ ਐਨੀਮੇਟਿਡ ਫ਼ਿਲਮਾਂ ਬਣਾ ਕੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ ਹੁਣ ਫਿਰ ਦੁਬਾਰਾ ਜੀ ਸਟੂਡੀਓਮ ਵਲੋਂ ਸਿੱਖ ਪੰਥ ਦੇ ਮਾਤਾ ਮਾਤਾ ਸਾਹਿਬ ਕੌਰ ਜੀ ਦੇ ਉਤੇ ਅਧਾਰਿਤ ਇਕ ਕਾਰਟੂਨ ਐਨੀਮੇਟਿਡ ਫਿਲਮ ਬਣਾ ਕੇ ਰਿਲੀਜ਼ ਕੀਤੀ ਜਾ ਰਹੀ ਹੈ ਜਿਸਦੇ ਵਿਚ ਜਿਥੇ ਸਿਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਮਾਤਾ ਸਾਹਿਬ ਕੌਰ ਜੀ ’ਤੇ ਬਣੀ ਐਨੀਮੇਸ਼ਨ ਫਿਲਮ ਮਾਮਲਾ ਗਰਮਾਇਆ, ਸਿੱਖ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਜੀਵਨ ਨੂੰ ਬਹੁਤ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਕਰਯੋਗ ਹੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਫ਼ਿਲਮ ਦੇ ਰਿਲੀਜ਼ ਕਰਨ ਉੱਤੇ ਰੋਕ ਲਾ ਦਿੱਤੀ ਗਈ ਹੈ ਅਤੇ ਇਹ ਕਿਹਾ ਗਿਆ ਹੈ ਕੇ ਕਿਸੇ ਵੀ ਹਾਲਤ ਵਿੱਚ ਇਹ ਫਿਲਮ ਪੂਰੇ ਭਾਰਤ ਅਤੇ ਹੋਰਾਂ ਮੁਲਖਾਂ ਦੇ ਸਿਨੇਮਾਘਰਾਂ ਅਤੇ ਸ਼ੋਸ਼ਲ ਮੀਡੀਆ ਦੇ ਪਲੇਟਫਾਰਮਾਂ ਵਿੱਚ ਨਹੀਂ ਲੱਗਣ ਦਿਤੀ ਜਾਵੇਗੀ। ਉਨ੍ਹਾਂ ਵੱਲੋਂ ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਰਾਹੀਂ ਕਿਹਾ ਹੈ ਕਿ ਇਸ ਫ਼ਿਲਮ ਨੂੰ ਪੂਰੇ ਭਾਰਤ ਅਤੇ ਦੇਸ਼ ਵਿਦੇਸ਼ਾਂ ਵਿੱਚ ਸਿਨਮਾ ਘਰਾਂ ਅਤੇ ਸ਼ੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੋਂ ਰਿਲੀਜ਼ ਹੋਣ ਤੋਂ ਤੁਰੰਤ ਰੋਕ ਲਗਾਈ ਜਾਵੇ।

ਇਹ ਵੀ ਪੜ੍ਹੋ:2024 ਲਈ ਭਾਜਪਾ ਦਾ ਸਿੱਖ ਕਾਰਡ: ਸਾਬਕਾ IPS ਲਾਲਪੁਰਾ ਮੁੜ ਬਣੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ

ABOUT THE AUTHOR

...view details