ਅੰਮ੍ਰਿਤਸਰ: CBSE ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਡੀਏਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ 'ਚੋਂ ਟਾਪ ਕੀਤਾ ਹੈ। ਸਕੂਲ ਵਿੱਚੋਂ 12ਵੀਂ ਜਮਾਤ ਦੀ ਦੀਪਾਨਿਕਾ ਗੁਪਤਾ ਨੇ 99.2% ਅੰਕਾਂ ਨਾਲ ਟਾਪ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਹੈ। ਸਕੂਲ ਵਿਚ ਜਸ਼ਨ ਦਾ ਮਾਹੌਲ ਸੀ ਅਤੇ ਬੱਚੇ ਭੰਗੜੇ ਪਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਇੱਕ ਦੂਜੇ ਦਾ ਖੁਸ਼ੀ ਮਨਾ ਰਹੇ ਸਨ।
ਇਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਕੂਲ ਦੇ ਮੈਨੇਜਮੈਂਟ ਤੋਂ ਪ੍ਰਿੰਸੀਪਲ, ਟੀਚਰਾਂ ਤੇ ਖਾਸ ਕਰਕੇ ਆਪਣੇ ਮਾਤਾ ਪਿਤਾ ਨੂੰ ਇਸ ਦੀ ਮੁਬਾਰਕਬਾਦ ਦਿੰਦੇ ਹਾਂ। ਉਨ੍ਹਾਂ ਦੀ ਮਿਹਨਤ ਦਾ ਸਦਕਾ ਹੀ ਅੱਜ ਅਸੀਂ ਇਸ ਮੁਕਾਮ 'ਤੇ ਪੁੱਜੇ ਹਾਂ ਤੇ ਅਸੀਂ ਅੱਗੇ ਹੋਰ ਤਰੱਕੀ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਾਂਗੇ। ਇਨ੍ਹਾਂ ਬੱਚਿਆਂ ਨੇ ਕਿਹਾ ਕਿ ਅਸੀਂ ਪੜ੍ਹਾਈ ਦੇ ਵੇਲੇ ਸਮਾਂ ਨਹੀਂ ਦੇਖਦੇ ਸੀ ਅਸੀਂ ਪੜ੍ਹਾਈ ਵੱਲ ਹੀ ਧਿਆਨ ਦੇਕੇ ਪੜਾਈ ਕਰਦਿਆਂ।