ਅੰਮ੍ਰਿਤਸਰ: ਕੋਵਿਡ ਦੇ ਵਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਅਤੇ ਕੋਰੋਨਾ ਦੀ ਦੂਸਰੀ ਵੇਵ ਦੇ ਚੱਲਦੇ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿਖੇ ਕੋਵਿਡ ਵੈਕਸੀਨ ਦਾ ਕੈਪ ਲਗਾਇਆ ਗਿਆ। ਜਿਸ ’ਚ 45 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਲਗਾਈ ਗਈ। ਇਸ ਸਬੰਧੀ ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਕੈਂਪ ਲਗਾਇਆ ਗਿਆ ਹੈ।
ਫੋਕਲ ਪੁਆਇੰਟ ਇੰਡਸਟਰੀ ਏਰੀਆ ’ਚ ਲਾਇਆ ਕੋਵਿਡ ਵੈਕਸੀਨ ਕੈਂਪ - ਕੋਰੋਨਾ ਦੀ ਦੂਸਰੀ ਵੇਵ
ਫੋਕਲ ਪੁਆਇੰਟ ਇੰਡਸਟਰੀ ਡਿਪਾਰਟਮੈਂਟ ਅਤੇ ਪੰਜਾਬ ਟਰੇਡ ਇੰਡਸਟਰੀ ਵਲੋਂ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿੱਚ ਕੋਵਿਡ ਵੈਕਸੀਨ ਕੈਂਪ ਲਗਾਇਆ ਗਿਆ।
ਫੋਕਲ ਪੁਆਇੰਟ ਇੰਡਸਟਰੀ ਏਰੀਆ ’ਚ ਲਾਇਆ ਕੋਵਿਡ ਵੈਕਸੀਨ ਕੈਂਪ
ਉਹਨਾਂ ਨੇ ਕਿਹਾ ਕਿ ਅੱਜ 200 ਦੇ ਕਰੀਬ ਇਲਾਕਾ ਨਿਵਾਸੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸਦੇ ਚੱਲਦੇ ਲੋਕ ਸਵੇਰ ਤੋਂ ਹੀ ਆਪਣੇ ਪਰਿਵਾਰ ਦੀ ਸੁਰਖਿਆ ਦੇ ਲਈ ਕੋਵਿਡ ਵੈਕਸੀਨ ਲਗਵਾਉਣ ਲਈ ਪਹੁੰਚੇ ਹਨ। ਇਹ ਉਪਰਾਲਾ ਮਾਨਵਤਾ ਦੀ ਸੇਵਾ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਅਤੇ ਵਪਾਰਕ ਭਾਈਚਾਰੇ ਨੂੰ ਸਿਹਤਯਾਬ ਰੱਖਣ ਲਈ ਕੀਤਾ ਗਿਆ ਹੈ।