ਕੋਰੋਨਾ ਨੇ ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦਾ ਸੁਆਦ ਕੀਤਾ ਫਿੱਕਾ - ਅੰਮ੍ਰਿਤਸਰ
ਇਸ ਵਾਰ ਕੋਰੋਨਾ ਨੇ ਰੱਖੜੀ ਦੇ ਦੌਰਾਨ ਮਿਠਾਈਆਂ ਦਾ ਸੁਆਦ ਵੀ ਫਿੱਕਾ ਕੀਤਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਹਲਵਾਈਆਂ ਨੂੰ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਹੈ ਪਰ ਆਮ ਲੋਕ ਇਸ ਵਾਰ ਮਿਠਾਈਆਂ ਦੀ ਖਰੀਦ ਪਹਿਲਾਂ ਵਾਂਗ ਕਰਦੇ ਦਿਖਾਈ ਨਹੀਂ ਦੇ ਰਹੇ।
ਕੋਰੋਨਾ ਨੇ ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦਾ ਸੁਆਦ ਕੀਤਾ ਫਿੱਕਾ
ਅੰਮ੍ਰਿਤਸਰ: ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੈ ਰੱਖੜੀ। ਇਸ ਵਾਰ ਵੀ ਰੱਖੜੀ ਦਾ ਤਿਉਹਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ ਵਾਰ ਦੀ ਰੱਖੜੀ ਮਨਾਈ ਜਾਵੇਗੀ। ਰੱਖੜੀ ਦੇ ਤਿਉਹਾਰ ਮੌਕੇ ਹਲਵਾਈਆਂ ਦੀ ਹੱਟੀਆਂ 'ਤੇ ਰੌਣਕ ਵੇਖਣ ਨੂੰ ਮਿਲਦੀ ਹੈ।