ਪੰਜਾਬ

punjab

ETV Bharat / city

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਰਾ ਭਗਵੰਤ ਮਾਨ ਦੇ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਉਮੀਦਾਂ ਜਲਦ ਪੂਰੀਆਂ ਹੋਣ ਅਤੇ ਰੱਬ ਉਨ੍ਹਾਂ ਦੇ ਭਰਾ ਭਗਵੰਤ ਮਾਨ ਨੂੰ ਤੰਦਰੁਸਤੀ ਬਖਸ਼ਣ ਤਾਂ ਜੋ ਲੋਕਾਂ ਦੀਆ ਉਮੀਦਾਂ ਪੂਰੀਆਂ ਕਰਨ ਦਾ ਉਨ੍ਹਾਂ ਨੂੰ ਬਲ ਮਿਲ ਸਕੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ

By

Published : May 5, 2022, 4:31 PM IST

ਅੰਮ੍ਰਿਤਸਰ: ਸੀਐੱਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਲਈ ਪਹੁੰਚੇ। ਜਿੱਥੇ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਨਾਲ ਹੀ ਉਨ੍ਹਾਂ ਨੇ ਰਸ ਬੀਣੀ ਬਾਣੀ ਦਾ ਆਨੰਦ ਵੀ ਮਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਇੱਥੇ ਭਰਾ ਭਗਵੰਤ ਮਾਨ ਨੂੰ ਜੋ ਵਾਹਿਗੁਰੂ ਨੇ ਜੋ ਸੇਵਾ ਅਤੇ ਮਾਨ ਬਖਸ਼ਿਆ ਹੈ ਉਸ ਲਈ ਸ਼ੁਕਰਾਨਾ ਕਰਨ ਲਈ ਇੱਥੇ ਆਏ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਜਰੂਰ ਕੀਤਾ ਜਾਵੇਗਾ ਪਰ ਥੋੜਾ ਸਮਾਂ ਲੱਗੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਵਿਰੋਧੀ ਆਮ ਆਦਮੀ ਪਾਰਟੀ ’ਤੇ ਕਰਾਂਗੇ ਬਸ ਥੋੜਾ ਸਮਾਂ ਲੱਗੇਗਾ ਵਿਰੋਧੀ ਹੁਣ ਆਪ ਸਰਕਾਰ ਉਪਰ ਉਂਗਲੀ ਚੁਕਣ ਦੀ ਬਜਾਏ ਘਰ ਬਹਿਣ ਅਤੇ ਸਾਨੂੰ ਸਾਡਾ ਕੰਮ ਕਰਨ ਦੇਣ ਕਿਉਕਿ ਪੰਜਾਬ ਦੇ ਲੋਕਾਂ ਨੇ ਜੋ ਵਿਸ਼ਵਾਸ ਉਨ੍ਹਾਂ ’ਤੇ ਕੀਤਾ ਹੈ। ਉਸ ਤੇ ਉਹ ਖਰਾ ਉਤਰਨਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ’ਤੇ ਜਿ਼ੰਮੇਵਾਰੀਆਂ ਬੇਸ਼ਕ ਵੱਡੀਆਂ ਹਨ ਪਰ ਜੋ ਸਿਸਟਮ ਪੁਰਾਣੀਆਂ ਸਰਕਾਰਾਂ ਸਮੇਂ ਭ੍ਰਿਸ਼ਟਾਚਾਰ ਹੋਇਆ ਹੈ ਉਸ ਨੂੰ ਠੀਕ ਕਰਨ ਚ ਕੁਝ ਸਮਾਂ ਲੱਗੇਗਾ ਪਰ ਸਭ ਕੁਝ ਠੀਕ ਜਰੂਰ ਹੋਵੇਗਾ।

ਨਾਲ ਹੀ ਉਨ੍ਹਾਂ ਨੇ ਭਰਾ ਭਗਵੰਤ ਮਾਨ ਦੇ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਉਮੀਦਾਂ ਜਲਦ ਪੂਰੀਆਂ ਹੋਣ ਅਤੇ ਰੱਬ ਉਨ੍ਹਾਂ ਦੇ ਭਰਾ ਭਗਵੰਤ ਮਾਨ ਨੂੰ ਤੰਦਰੁਸਤੀ ਬਖਸ਼ਣ ਤਾਂ ਜੋ ਲੋਕਾਂ ਦੀਆ ਉਮੀਦਾਂ ਪੂਰੀਆਂ ਕਰਨ ਦਾ ਉਨ੍ਹਾਂ ਨੂੰ ਬਲ ਮਿਲ ਸਕੇ।

ਇਹ ਵੀ ਪੜੋ:ਲੁਧਿਆਣਾ ਪਹੁੰਚੇ ਸੀਐੱਮ ਮਾਨ ਨੇ ਨੌਜਵਾਨਾਂ ਤੋਂ ਬਾਅਦ ਕਿਸਾਨਾਂ ਦੇ ਲਈ ਕੀਤਾ ਇਹ ਵੱਡਾ ਐਲਾਨ

ABOUT THE AUTHOR

...view details