ਪੰਜਾਬ

punjab

ETV Bharat / city

ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵਿਰੋਧੀਆਂ ਦੇ ਸਵਾਲਾਂ ਤੋਂ ਆਪ ਵਿਧਾਇਕਾਂ ਦਾ ਕਿਨਾਰਾ - Aam Aadmi Clinic latest news

ਪੰਜਾਬ ਦੀ ਮਾਨ ਸਰਕਾਰ ਵੱਲੋਂ ਬੀਤੇ ਦਿਨ Aam Aadmi Clinic ਦੀ ਸ਼ੁਰੂਆਤ ਕੀਤੀ ਗਈ. ਇਸ ਸਬੰਧੀ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ. ਉੱਥੇ ਹੀ ਦੂਜੇ ਪਾਸੇ ਮੁਹੱਲਿਆ ਕਲੀਨਿਕ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਗਾਇਬ ਹੋਣ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ.

ਵਿਰੋਧੀਆਂ ਦੇ ਸਵਾਲਾਂ ਤੋਂ ਆਪ ਵਿਧਾਇਕਾਂ ਦਾ ਕਿਨਾਰਾ
ਵਿਰੋਧੀਆਂ ਦੇ ਸਵਾਲਾਂ ਤੋਂ ਆਪ ਵਿਧਾਇਕਾਂ ਦਾ ਕਿਨਾਰਾ

By

Published : Aug 16, 2022, 10:34 AM IST

ਅੰਮ੍ਰਿਤਸਰ:ਪੰਜਾਬ ਵਿੱਚ 2022 ਦੀਆਂ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਮੁਹੱਲਾ ਕਲੀਨਿਕ (Aam Aadmi Clinic ) ਬਣਾਉਣ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਪੰਜਾਬ ਵਿੱਚ 75 ਦੇ ਕਰੀਬ ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ ਗਏ ਹਨ ਉੱਥੇ ਹੀ ਇਨ੍ਹਾਂ ਕਲੀਨਿਕ ਉੱਤੇ ਦੇਸ਼ ਦੇ ਮਹਾਨ ਨਾਇਕਾਂ ਦੀਆਂ ਤਸਵੀਰਾਂ ਤਾਂ ਗਾਇਬ ਨਜ਼ਰ ਆਈਆਂ।




ਉੱਥੇ ਹੀ ਅੰਮ੍ਰਿਤਸਰ ਵਿੱਚ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜੋ ਵਾਅਦਾ ਕੀਤਾ ਗਿਆ ਹੈ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਹੋਰ ਵਾਧੇ ਹਨ ਉਨ੍ਹਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਜਦੋਂ ਉਨ੍ਹਾਂ ਕੋਲੋਂ ਪੰਜਾਬ ਦੇ ਨਾਇਕਾਂ ਦੇ ਬਾਰੇ ਤਸਵੀਰਾਂ ਬਾਰੇ ਪੁੱਛਿਆ ਗਿਆ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਤੋਂ ਕਿਨਾਰਾ ਕਰਦੇ ਹੋਏ ਨਜ਼ਰ ਆਏ ਅਤੇ ਰਟਿਆ ਰਟਾਇਆ ਜਵਾਬ ਦਿੰਦੇ ਹੋਏ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅੱਜ ਕਿਸੇ ਵੀ ਤਰ੍ਹਾਂ ਦੇ ਸਿਆਸੀ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ।

ਵਿਰੋਧੀਆਂ ਦੇ ਸਵਾਲਾਂ ਤੋਂ ਆਪ ਵਿਧਾਇਕਾਂ ਦਾ ਕਿਨਾਰਾ

ਕਾਬਿਲੇਗੌਰ ਹੈ ਕਿ ਪੰਜਾਬ ਵਿਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਉਸ ਸਮੇਂ ਉਨ੍ਹਾਂ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਦੇ ਉੱਤੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਹੁਣ ਖ਼ੁਦ ਹੀ ਆਮ ਆਦਮੀ ਪਾਰਟੀ ਦੇ ਨੇਤਾ ਇਸ ਵਿਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਕਿ ਜੋ ਮੁਹੱਲਾ ਕਲੀਨਿਕ ਜਿਸਦਾ ਨਾਮ ਆਮ ਆਦਮੀ ਕਲੀਨਿਕ ਰੱਖਿਆ ਗਿਆ ਹੈ ਉਸ ਉੱਤੇ ਸਿਰਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਹੀ ਅੰਦਰ ਅਤੇ ਬਾਹਰ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਹੁਣ ਆਮ ਆਦਮੀ ਪਾਰਟੀ ਖੁਦ ਹੀ ਆਪਣੇ ਸਵਾਲਾਂ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ

ਇਹ ਵੀ ਪੜੋ:Red Fort violence ਲਾਲ ਕਿਲ੍ਹੇ ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਤਰੀ ਲਾਲਜੀਤ ਨੇ ਖਹਿਰਾ ਨੂੰ ਕੀਤਾ ਵੱਡਾ ਚੈਲੰਜ

ABOUT THE AUTHOR

...view details