ਅੰਮ੍ਰਿਤਸਰ : ਫ਼ਿਲਮੀ ਹਸਤੀਆਂ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਰਹਾ ਖ਼ਾਨ ਵੱਲੋਂ ਇਸਾਈ ਧਰਮ ਦੇ ਸ਼ਬਦ ਦਾ ਗ਼ਲਤ ਤਰੀਕੇ ਨਾਲ ਸੰਬੋਧਨ ਕੀਤੇ ਜਾਣ ਕਾਰਨ ਇਸਾਈ ਭਾਈਚਾਰੇ ਦੇ ਲੋਕਾਂ 'ਚ ਭਾਰੀ ਰੋਸ ਹੈ।
ਇਸ ਦੇ ਚਲਦੇ ਸ਼ਹਿਰ 'ਚ ਇਸਾਈ ਭਾਈਚਾਰੇ ਦੇ ਲੋਕਾਂ ਨੇ ਤਿੰਨਾਂ ਫ਼ਿਲਮੀ ਹਸਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਕ੍ਰਿਸਚਨ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਪਦਮ ਐਂਥਨੀ ਦੀ ਅਗਵਾਈ 'ਚ ਪ੍ਰੈਸ ਕਾਨਫਰੰਸ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਦਮ ਐਂਥਨੀ ਨੇ ਕਿਹਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਬਾਰੇ ਗ਼ਲਤ ਟਿੱਪਣੀ ਕਰਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੱਕ ਨਹੀਂ ਹੈ। ਉਨ੍ਹਾਂ ਦੱਸਿਆਕਿ "ਹਲੇਲੂਈਆ" ਇਸਾਈ ਧਰਮ ਦਾ ਇੱਕ ਪਵਿੱਤਰ ਸ਼ਬਦ ਹੈ, ਪਰ ਅਫ਼ਸੋਸ ਇਨ੍ਹਾਂ ਫ਼ਿਲਮੀ ਅਦਾਕਾਰਾਂ ਨੇ ਜਾਣ ਬੁੱਝ ਕੇ ਇਸ ਦਾ ਅਪਮਾਨ ਕੀਤਾ ਹੈ। ਪਦਮ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ 'ਤੇ ਮਾਮਲਾ ਦਰਜ ਹੋ ਚੁੱਕਾ ਹੈ ਪਰ ਇਸਾਈ ਭਾਈਚਾਰਾ ਇਹ ਮੰਗ ਕਰਦਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਨਾ ਕਰੇ।ਪਦਮ ਨੇ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਇਸਾਈ ਭਾਈਚਾਰਾ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ।
ਇਸਾਈ ਭਾਈਚਾਰੇ ਵੱਲੋਂ ਅੰਮ੍ਰਿਤਸਰ 'ਚ ਰੋਸ ਪ੍ਰਦਰਸ਼ਨ ਹੋਰ ਪੜ੍ਹੋ : ਰੈਣ ਬਸੇਰਿਆਂ 'ਤੇ ਟੰਗੇ ਮਿਲੇ ਜਿੰਦਰੇ, ਠੰਡ 'ਚ ਸੌਂਣ ਲਈ ਮਜਬੂਰ ਬੇਸਹਾਰਾ ਲੋਕ
ਦੱਸਣਯੋਗ ਹੈ ਕਿ ਫ਼ਿਲਮੀ ਹਸਤੀਆਂ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਫਰਹਾ ਖ਼ਾਨ ਵੱਲੋਂ ਇਸਾਈ ਧਰਮ ਦੇ ਸ਼ਬਦ ਦਾ ਗ਼ਲਤ ਤਰੀਕੇ ਨਾਲ ਸੰਬੋਧਨ ਕੀਤਾ ਸੀ। ਇਸ ਨੂੰ ਲੈ ਕੇ ਇਸਾਈ ਭਾਈਚਾਰੇ ਵੱਲੋਂ ਅਜਨਾਲਾ ਵਿਖੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਲਾਂਕਿ ਅਦਾਕਾਰਾ ਰਵੀਨਾ ਟੰਡਨ ਨੇ ਵੀ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਪਾ ਕੇ ਮਾਫ਼ੀ ਮੰਗ ਲਈ ਹੈ, ਪਰ ਭਾਲੋਕ ਇਸ ਤੋਂ ਨਾਖੁਸ਼ ਨਜ਼ਰ ਆ ਰਹੇ ਹਨ।