ਅੰਮ੍ਰਿਤਸਰ:ਇੱਕ ਵਾਰ ਫਿਰ ਪੂਰੇ ਦੇਸ਼ ਦੇ ਕੱਪੜਾ ਵਪਾਰੀ(textile traders) ਸੜਕਾਂ 'ਤੇ ਉਤਰ ਆਏ। ਕਿਉਂਕਿ ਇਸ ਵਾਰ ਭਾਰਤ ਦੀ ਕੇਂਦਰ ਸਰਕਾਰ ਨੇ ਕੱਪੜਾ ਵਪਾਰੀਆਂ ਦੇ ਉੱਪਰ ਲੱਗੇ 5 ਪ੍ਰਤੀਸ਼ਤ ਟੈਕਸ ਨੂੰ ਵਧਾ ਕੇ ਹੁਣ 12 ਪ੍ਰਤੀਸ਼ਤ ਕਰ ਦਿੱਤਾ। ਜਿਸ ਨੂੰ ਲੈ ਕੇ ਕੱਪੜਾ ਵਪਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਚਲਦੇ ਅੰਮ੍ਰਿਤਸਰ ਟਾਊਨ ਹਾਲ ਵਿਖੇ ਕੱਪੜਾ ਵਪਾਰੀਆਂ (textile traders) ਨੇ ਰੋਸ ਪ੍ਰਦਰਸ਼ਨ ਕਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਤੁਹਾਨੂੰ ਦੱਸ ਦਈਏ ਕਿ 1 ਜਨਵਰੀ 2022 ਤੋਂ ਕੱਪੜਾ ਵਪਾਰੀਆਂ(textile traders) ਦੇ ਉੱਪਰ 5 ਪ੍ਰਤੀਸ਼ਤ ਤੋਂ ਵੱਧ ਕੇ 12 ਪ੍ਰਤੀਸ਼ਤ ਟੈਕਸ ਸ਼ੁਰੂ ਹੋਵੇਗਾ। ਜਿਸ ਨੂੰ ਲੈ ਕੇ ਕੱਪੜਾ ਵਪਾਰੀਆਂ ਦੇ ਮਨਾਂ 'ਚ ਰੋਸ ਪਾਇਆ ਜਾ ਰਿਹਾ।
ਕੱਪੜਾ ਵਪਾਰੀਆਂ ਨੇ ਇੱਕ ਦਿਨ ਦੁਕਾਨਾਂ ਬੰਦ ਰੱਖ ਕੇ ਅੰਮ੍ਰਿਤਸਰ ਵਿਰਾਸਤੀ ਮਾਰਗ ਟਾਊਨ ਹਾਲ ਵਿਖੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਪੜਾ ਵਪਾਰੀਆਂ ਨੇ ਦੱਸਿਆ ਕਿ ਆਏ ਸਾਲ ਹੀ ਕੇਂਦਰ ਦੀ ਮੋਦੀ ਸਰਕਾਰ ਭਾਰਤ ਵਾਸੀਆਂ ਨੂੰ ਅਜਿਹੇ ਫ਼ਰਮਾਨ ਸੁਣਾਉਂਦੀ ਹੈ ਕਿ ਭਾਰਤ ਵਾਸੀ ਗੁੱਸੇ ਵਿਚ ਕੇਂਦਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੁੰਦੇ ਹਨ।
ਉਨ੍ਹਾਂ ਕਿਹਾ ਕਿ 2017 ਵਿਚ ਪਹਿਲੀ ਵਾਰ ਕੱਪੜੇ ਦੇ ਉਪਰ ਟੈਕਸ ਲੱਗਣਾ ਸ਼ੁਰੂ ਹੋਇਆ ਸੀ, ਜਦੋਂ 5 ਪ੍ਰਤੀਸ਼ਤ ਟੈਕਸ ਕੇਂਦਰ ਵੱਲੋਂ ਲਗਾਇਆ ਗਿਆ। ਜਿਸ ਦਾ ਕਿ ਉਸ ਸਮੇਂ ਕਰੜਾ ਵਿਰੋਧ ਵੀ ਕੀਤਾ ਗਿਆ।