ਅੰਮ੍ਰਿਤਸਰ: ਸਿਹਤਯਾਬ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਜਿੱਥੇ ਉਹਨਾਂ ਨੇ ਪ੍ਰਮਾਤਮਾਂ ਦਾ ਸ਼ੁਕਰੀਆਂ ਕੀਤਾ ਉਥੇ ਹੀ ਸਭ ਦੀ ਸਿਹਤਯਾਬੀ ਲਈ ਅਰਦਾਸ ਵੀ ਕਰਵਾਈ।
ਕੇਂਦਰ ਤੇ ਦਿੱਲੀ ਸਰਕਾਰ ਨੇ ਸਿੱਖ ਕੌਮ ’ਤੇ ਕੀਤਾ ਵੱਡਾ ਵਾਰ: ਬਾਦਲ ਇਹ ਵੀ ਪੜੋ: ਪੰਜਾਬ 'ਚ ਅੱਜ ਤੋਂ ਔਰਤਾਂ ਕਰਨਗੀਆਂ ਮੁਫ਼ਤ ਬੱਸ ਸਫਰ, ਕੈਪਟਨ ਨੇ ਕੀਤਾ ਉਦਘਾਟਨ
ਇਸ ਮੌਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦਿੱਲੀ ਦੀ ਸਰਕਾਰ ਨੇ ਸਿੱਖ ਕੌਮ ’ਤੇ ਵੱਡਾ ਹਮਲਾ ਕੀਤਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਕਾਬਜ ਹੋਣ ਲਈ ਅਕਾਲੀ ਦਲ ਦਾ ਚੋਣ ਨਿਸ਼ਾਨ ਬੈਂਨ ਕਰਵਾ ਦਿੱਤਾ। ਉਹਨਾਂ ਨੇ ਕਿਹਾ ਕਿ ਪਰ ਵਾਹਿਗੁਰੂ ਦੀ ਮੇਹਰ ਸਦਕਾ ਸਾਨੂੰ ਉਸ ਫੈਸਲੇ ’ਤੇ ਕੋਰਟ ਤੋਂ ਸਟੇਅ ਮਿਲ ਗਿਆ ਹੈ। ਜਿਸ ਕਾਰਨ ਅਸੀਂ ਸਿੱਖ ਕੌਮ ਦੀ ਸੇਵਾ ਕਰਨ ਲਈ ਚੋਣਾਂ ਲੜਾਂਗੇ।
ਇਸ ਦੇ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੈਪਟਨ ਸਭ ਤੋਂ ਫੇਲ੍ਹ ਮੁੱਖ ਮੰਤਰੀ ਹਨ ਜਿਹਨਾਂ ਨੇ ਹੁਣ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ 2022 ਦੀਆਂ ਚੋਣਾਂ ’ਚ ਲੋਕ ਕਾਂਗਰਸ ਨੂੰ ਖੁਦ ਹੀ ਸੱਤਾ ਤੋਂ ਬਾਹਰ ਕਰ ਦੇਣਗੇ।
ਇਹ ਵੀ ਪੜੋ: ਡਿਊਟੀ ਦੇ ਰਹੇ ਏਐਸਆਈ ਦੇ ਗੋਲੀ ਲੱਗਣ ਨਾਲ ਹੋਈ ਮੌਤ