ਅੰਮ੍ਰਿਤਸਰ:ਅੰਮ੍ਰਿਤਸਰ ਦੇ ਜੰਡਿਆਲਾ ਕੋਲ ਪੈਂਦੇ ਪਿੰਡ ਜਾਤੀ ਉਮਰਾਂ ਵਿਚ ਪਾਕਿਸਤਾਨ ਦੇ ਪੂਰਬ ਪ੍ਰਧਾਨ ਮੰਤਰੀ ਵੈੱਬਸਾਈਟ 'ਤੇ ਨਵਾਜ਼ ਸ਼ਰੀਫ ਦੇ ਭਰਾ 'ਤੇ ਲਹਿੰਦੇ ਪਾਕਿਸਤਾਨ ਪੰਜਾਬ ਦੇ ਰਹਿ ਚੁੱਕੇ। ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ 'ਤੇ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਬਣਨ ਦੇ ਕਿਆਸ ਲਗਾਏ ਜਾ ਰਹੇ ਹਨ। ਉਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਪੁੱਜੀ।
ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣਨ ਦੇ ਕਿਆਸ ਦੇ ਬਾਅਦ ਉਨ੍ਹਾਂ ਦੇ ਪਿੰਡਾਂ 'ਚ ਜਸ਼ਨ ਦਾ ਮਾਹੌਲ ਸ਼ਰੀਫ਼ ਦੇ ਜੱਦੀ ਪਿੰਡ ਅੰਮ੍ਰਿਤਸਰ ਦੇ ਜੰਡਿਆਲਾ ਵਿੱਚ ਪਿੰਡ ਜਾਤੀ ਉਮਰਾ ਦੇ ਵਿੱਚ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਟੀਮ ਨੂੰ ਦੱਸਿਆ ਕਿ ਇਹ ਸ਼ਹਿਬਾਜ਼ ਸ਼ਰੀਫ ਦਾ ਪੁਸ਼ਤੈਨੀ ਘਰ ਸੀ, ਜਿਸਦੇ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ, ਅੱਜ ਪਿੰਡ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਗਈ ਹੈ, ਸ਼ਰੀਫ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣ ਜਾਣ 'ਤੇ ਦੋਵਾਂ ਦੇਸ਼ਾਂ ਦੇ ਸੰਬੰਧ ਬਹੁਤ ਹੀ ਵਧੀਆ ਹੋਣਗੇ।
ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣਨ ਦੇ ਕਿਆਸ ਦੇ ਬਾਅਦ ਉਨ੍ਹਾਂ ਦੇ ਪਿੰਡਾਂ 'ਚ ਜਸ਼ਨ ਦਾ ਮਾਹੌਲ ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 2013 ਦੇ ਵਿਚ ਸ਼ਹਿਬਾਜ਼ ਸ਼ਰੀਫ ਆਪਣੇ ਜੱਦੀ ਪਿੰਡ ਜਾਤੀ ਉਮਰਾ ਵਿਚ ਆਏ ਸੀ ਅਤੇ ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਦੇ ਦਾਦਾ ਦਾ ਘਰ ਹੁੰਦਾ ਸੀ ਤੇ ਸ਼ਹਿਬਾਜ਼ ਸ਼ਰੀਫ ਦੇ ਦਾਦਾ ਦੀ ਕਬਰ ਵੀ ਇੱਥੇ ਬਣੀ ਹੋਈ ਹੈ। ਜਿਸ 'ਤੇ ਉਹ ਚਾਦਰ ਚੜ੍ਹਾਉਣ ਲਈ ਆਏ ਸੀ ਇਸ ਕਰਕੇ ਅੱਜ ਪਿੰਡ ਵਾਲਿਆਂ 'ਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਦੇ ਹਨ ਅਤੇ ਦੋਵਾਂ ਦੇਸ਼ਾਂ ਦੇ ਵਿਚ ਵਧੀਆ, ਪਿਆਰ ਭਰੇ ਰਿਸ਼ਤੇ ਹੋਣਗੇ।
ਇਹ ਵੀ ਪੜ੍ਹੋ:ਵਾਅਦਿਆਂ ਨੂੰ ਪੂਰਾ ਕਰਨ ਲਈ ਹੁਣ ਭਗਵੰਤ ਮਾਨ ਸਰਕਾਰ ਨੇ ਲੋਕਾਂ ਤੋਂ ਮੰਗਿਆ ਸਮਾਂ