ਪੰਜਾਬ

punjab

By

Published : May 8, 2022, 9:01 AM IST

ETV Bharat / city

ਬੈਂਕ ’ਚ 6 ਲੱਖ ਦੀ ਲੁੱਟ ਦਾ ਮਾਮਲਾ: ਸੀਸੀਟੀਵੀ ਆਈ ਸਾਹਮਣੇ

ਅੰਮ੍ਰਿਤਸਰ ਦੇ ਸੈਂਟਰਲ ਬੈਂਕ ਵਿੱਚ 6 ਲੱਖ ਦੀ ਲੁੱਟ (6 lakh bank robbery case) ਹੋਈ ਸੀ, ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ।

ਸੀਸੀਟੀਵੀ ਆਈ ਸਾਹਮਣੇ
ਸੀਸੀਟੀਵੀ ਆਈ ਸਾਹਮਣੇ

ਅੰਮ੍ਰਿਤਸਰ:ਪਿੱਛਲੇ ਦਿਨੀਂ ਅੰਮ੍ਰਿਤਸਰ ਸੈਂਟਰਲ ਬੈਂਕ ਦੇ ਅੰਦਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਇਸ ਲੁੱਟ ਦੀ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਇਆ ਹੈ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਸਵਿਫਟ ਕਾਰ ’ਤੇ ਆਏ ਹਨ ਜੋ ਕਿ ਹਥਿਆਰਾਂ ਨਾਲ ਲੈਂਸ ਸਨ।

ਇਹ ਵੀ ਪੜੋ:2400 ਰੁਪਏ ਕਿਲੋ ਵਿਕਣ ਵਾਲੀ ਲਾਲ ਭਿੰਡੀ ਦੇ ਫਾਇਦੇ ਨੇ ਬਹੁਤ ਸਾਰੇ, ਕੈਂਸਰ ਦੇ ਇਲਾਜ ਲਈ ਵੀ ਹੈ ਰਾਮਬਾਣ

6 ਲੱਖ ਦੀ ਹੋਈ ਸੀ ਲੁੱਟ:ਦੱਸ ਦਈਏ ਕਿ ਅੰਮ੍ਰਿਤਸਰ ਸੈਂਟਰਲ ਬੈਂਕ ਦੇ ਅੰਦਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਲੁਟੇਰਿਆ ਨੇ ਦਿਨ ਦਿਹਾੜੇ ਕਰੀਬ 6 ਲੱਖ ਦੀ ਲੁੱਟ ਕਰ ਫਰਾਰ (6 lakh bank robbery case) ਹੋ ਗਏ ਸਨ। ਇਸ ਸਬੰਧੀ ਬੈਂਕ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਦੇ ਅੰਦਰ ਚਾਰ ਨੌਜਵਾਨ ਗਾਹਕ ਦੇ ਰੂਪ ਵਿਚ ਆਏ ਅਤੇ ਆ ਕੇ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੀਬ ਪੌਣੇ ਛੇ ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਇਹ ਚਿੱਟੇ ਰੰਗ ਦੀ ਕਾਰ ’ਚ ਸਵਾਰ ਹੋ ਕੇ ਉੱਥੋਂ ਫ਼ਰਾਰ ਹੋ ਗਏ ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਗਈ।

ਸੀਸੀਟੀਵੀ ਆਈ ਸਾਹਮਣੇ

ਪੁਲਿਸ ਕਰ ਰਹੀ ਜਾਂਚ:ਫਿਲਹਾਲ ਇਸ ਮਾਮਲੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਨਾਲ ਹੀ ਨੇੜੇ ਲੱਗੇ ਸੀਸੀਟੀਵੀ ਫੁਟੇਜ ਨੂੰ ਖਗਾਲਿਆ ਜਾ ਰਿਹਾ ਸੀ। ਇਸ ਮੌਕੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਕਿਹਾ ਸੀ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ:ਚਾਰਧਾਮ ਯਾਤਰਾ 2022: ਬ੍ਰਹਮਾ ਮੁਹੂਰਤ 'ਚ ਖੁੱਲ੍ਹੇ ਬਦਰੀਨਾਥ ਧਾਮ ਦੇ ਕਪਾਟ, ਧਾਮ 'ਜੈ ਬਦਰੀ ਵਿਸ਼ਾਲ' ਦੇ ਜੈਕਾਰਿਆਂ ਨਾਲ ਗੂੰਜਿਆ

ABOUT THE AUTHOR

...view details