ਅੰਮ੍ਰਿਤਸਰ: ਲਕਸ਼ਮੀ ਵਿਹਾਰ ਨੇੜੇ ਪਿੱਪਲ ਵਾਲਾ ਸ਼ਿਵਾਲਾ ਵਿਖੇ 09-04-2019 ਨੂੰ ਇੱਕ ਪਰਵਾਸੀ ਮਹਿਲਾ ਨੇ ਅਪਣੇ ਗੁਆਂਢੀਆਂ 'ਤੇ ਕੁੱਟਮਾਰ ਤੇ ਤੇਜ਼ਾਬ ਪਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਸੀ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਗੁਆਂਢੀ ਵੱਲੋਂ ਤੇਜ਼ਾਬ ਸੁੱਟੇ ਜਾਣ ਦੇ ਮਾਮਲੇ 'ਚ ਪੀੜ੍ਹਤ ਪੱਖ ਨੇ ਲਾਇਆ ਧਰਨਾ - ਪੁਲਿਸ ਚੌਂਕੀ
9 ਅਪ੍ਰੈਲ ਨੂੰ ਲਕਸ਼ਮੀ ਵਿਹਾਰ ਇਲਾਕੇ 'ਚ ਪਰਵਾਸੀ ਮਹਿਲਾ ਨੇ ਗੁਆਂਢੀ ਵੱਲੋਂ ਤੇਜ਼ਾਬ ਸੁੱਟੇ ਜਾਣ ਦੇ ਮਾਮਲੇ 'ਚ ਇਨਸਾਫ ਦੀ ਗੁਹਾਰ ਕਰਦਿਆਂ ਵਿਜੇ ਨਗਰ ਪੁਲਿਸ ਚੌਂਕੀ ਵਿਖੇ ਧਰਨਾ ਦਿੱਤਾ, ਪੁਲਿਸ ਦੇ ਭਰੋਸੇ ਮਗਰੋਂ ਖਤਮ ਕੀਤਾ ਧਰਨਾ।
ਧਰਨਾ
ਜਿਸ ਤੋਂ ਬਾਅਦ ਪੀੜ੍ਹਤ ਮਹਿਲਾ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਹਿੰਦੂ ਸੰਘਰਸ਼ ਸੈਨਾ ਦੇ ਆਗੂ ਅਰੁਣ ਕੁਮਾਰ ਨਾਲ ਪੁਲਿਸ ਚੌਂਕੀ ਵਿਜੇ ਨਗਰ ਦੇ ਬਾਹਰ ਧਰਨਾ ਦਿੱਤਾ। ਪੁਲਿਸ ਅਧਿਕਾਰੀ ਨੇ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਹਿੰਦੂ ਸੰਘਰਸ਼ ਸੈਨਾ ਦੇ ਆਗੂ ਨੇ ਕਿਹਾ ਕਿ ਜੇ ਪੀੜ੍ਹਤਾ ਨੂੰ ਇਨਸਾਫ਼ ਨਾ ਮਿਲਿਆ ਤੇ ਦੋਸ਼ੀ ਜਲਦ ਨਾ ਫ਼ੜੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜ੍ਹਤ ਮਹਿਲਾ ਦੇ ਬਿਆਨ ਦਰਜ਼ ਕੀਤੇ ਗਏ ਹਨ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।