ਪੰਜਾਬ

punjab

ETV Bharat / city

ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿ ਘੁਸਪੈਠੀਏ ਨੂੰ ਜਵਾਨਾਂ ਨੇ ਮਾਰੀ ਗੋਲੀ - amritsar latest news

ਪੁਲਿਸ ਥਾਣਾ ਘਰਿੰਡਾ ਅਧੀਨ ਪੈਂਦੀ ਬੀਐਸਐਫ ਦੀ 144 ਬਟਾਲੀਅਨ ਦੇ ਬੀਓਪੀ ਰਾਜਾਤਾਲ ਵਿੱਚ ਬੁੱਧਵਾਰ ਦੇਰ ਸ਼ਾਮ ਭਾਰਤ ਦੀ ਸਰਹੱਦ ਵੱਲ ਨੂੰ ਇੱਕ ਪਾਕਿਸਤਾਨੀ ਘੂਸਪੇਠੀਏ ਨੂੰ ਆਉਂਦੇ ਦੇਖਿਆ ਜਿਸ ਨੂੰ ਬੀਐੱਸਐਫ ਨੇ ਗੋਲੀ ਮਾਰ ਦਿੱਤੀ।

ਪਾਕਿ ਘੁਸਪੈਠੀਏ ਨੂੰ ਜਵਾਨਾਂ ਨੇ ਮਾਰੀ ਗੋਲੀ
ਪਾਕਿ ਘੁਸਪੈਠੀਏ ਨੂੰ ਜਵਾਨਾਂ ਨੇ ਮਾਰੀ ਗੋਲੀ

By

Published : Mar 11, 2022, 4:57 PM IST

ਅੰਮ੍ਰਿਤਸਰ: ਪੰਜਾਬ ਦੇ ਬਾਰਡਰਾਂ 'ਤੇ ਅਕਸਰ ਹੀ ਪਾਕਿਸਤਾਨ ਆਪਣੀਆਂ ਗ਼ਲਤ ਗਤੀਵਿਧੀਆਂ ਕਰਦਾ ਹੀ ਰਹਿੰਦਾ ਹੈ। ਪਰ ਦੇਸ਼ ਦੀ ਬੀਐੱਸਐਫ ਵੀ ਇਨ੍ਹਾਂ ਗਤੀਵਿਧੀਆਂ 'ਤੇ ਲਗਾਮ ਲਗਾਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਬੀਐਸਐਫ ਦੀ 144 ਬਟਾਲੀਅਨ ਦੇ ਜਵਾਨਾਂ ਨੇ ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿਸਤਾਨ ਘੁਸਪੈਠੀਏ ਨੂੰ ਮਾਰ ਸੁੱਟਿਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਸ਼ਾਮ ਪਾਕਿਸਤਾਨ ਵਾਲੇ ਪਾਸੇ ਤੋਂ ਇਕ ਘੁਸਪੈਠੀਆ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਜਵਾਨਾਂ ਨੇ ਲਲਕਾਰਿਆ ਪਰ ਉਹ ਨਹੀਂ ਰੁਕਿਆ ਜਿਸ ਤੋਂ ਬਾਅਦ ਫੌਜੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਜਵਾਨਾਂ ਨੇ ਉਸਦੀ ਤਲਾਸ਼ੀ ਲੈਣ ਤੋਂ ਬਾਅਦ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਅਤੇ ਦੇਰ ਰਾਤ ਤੱਕ ਪਾਕਿਸਤਾਨ ਰੇਂਜਰਾਂ ਨਾਲ ਫਲੈਗ ਮੀਟਿੰਗ ਕੀਤੀ ਗਈ।

ਇਹ ਵੀ ਪੜੋ:ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਹਥਿਆਰ ਬਰਾਮਦ, 47 ਤੋਂ ਵੱਧ ਰਾਈਫਲਾਂ ਜ਼ਬਤ

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੀਆਂ ਸਰਹੱਦਾਂ ਤੋਂ ਨਸ਼ਾ ਅਤੇ ਡਰੋਨ ਬਰਾਮਦ ਹੋਏ ਹਨ। ਬੀਐਸਐਫ ਵੱਲੋਂ ਕਈ ਵਾਰ ਡਰੋਨ ਵੀ ਫੜੇ ਗਏ ਹਨ। ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਣੇ ਹੋਰ ਸੂਬਿਆਂ ਦੇ ਵਿੱਚ ਬੀਐਸਐਫ ਨੂੰ ਵੱਧ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਗਿਆ ਹੈ।

ABOUT THE AUTHOR

...view details