ਅੰਮ੍ਰਿਤਸਰ: ਤਹਿਸੀਲ ਅਜਨਾਲਾ 'ਚ ਦੇਰ ਰਾਤ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਇੱਕ ਵਾਰ ਮੁੜ ਪਾਕਿਸਤਾਨ ਵੱਲੋਂ ਘੁਸਪੈਠ ਕੀਤੀ ਗਈ। ਘੁਸਪੈਠ ਕਰ ਰਹੇ ਪਾਕਿਸਤਾਨੀ ਨੂੰ ਪਹਿਲਾਂ ਤੋਂ ਹੀ ਚੌਕਸ ਸਰਹੱਦੀ ਸੁਰੱਖਿਆ ਬਲ ਨੇ ਢੇਰ ਕਰ ਦਿੱਤਾ।
ਅਜਨਾਲਾ 'ਚ ਬੀਐਸਐਫ ਨੇ 1 ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ - ਕੋਟ ਰਜ਼ਾਦਾ ਸਰਹੱਦ
ਅਜਨਾਲਾ ਦੇ ਕੋਟ ਰਜ਼ਾਦਾ ਸਰਹੱਦ ‘ਤੇ ਬੀਐਸਐਫ ਨੇ ਘੁਸਪੈਠ ਕਰ ਰਹੇ ਪਾਕਿਸਤਾਨੀ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪਾਕਿਸਤਾਨੀ ਭਾਰਤ 'ਚ ਘੁੱਸਣ ਦੀ ਕੋਸ਼ਿਸ਼ ਕਰ ਰਿਹਾ ਸੀ।
![ਅਜਨਾਲਾ 'ਚ ਬੀਐਸਐਫ ਨੇ 1 ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ ਅਜਨਾਲਾ 'ਚ ਬੀਐਸਐਫ ਨੇ 1 ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ](https://etvbharatimages.akamaized.net/etvbharat/prod-images/768-512-10247735-897-10247735-1610687473334.jpg)
ਅਜਨਾਲਾ 'ਚ ਬੀਐਸਐਫ ਨੇ 1 ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
ਜਾਣਕਾਰੀ ਮੁਤਾਬਕ ਪਾਕਿਸਤਾਨੀ ਭਾਰਤ 'ਚ ਘੁਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐਫ ਦੇ ਸੂਤਰਾਂ ਅਨੁਸਾਰ ਬਾਰਡਰ ਸਿਕਿਓਰਿਟੀ ਫੋਰਸ ਦੇ ਜਵਾਨਾਂ ਨੇ ਵੀਰਵਾਰ ਦੀ ਸ਼ਾਮ ਅਜਨਾਲਾ ਦੇ ਕੋਟ ਰਜ਼ਾਦਾ ਸਰਹੱਦ ‘ਤੇ ਲਗੀ ਬਾੜ ਨੇੜੇ ਕੁਝ ਸ਼ੱਕੀ ਗਤੀਵਿਧੀਆਂ ਵੇਖੀਆਂ। ਜਵਾਨਾਂ ਵੱਲੋਂ ਚਿਤਾਵਨੀ ਵੀ ਦਿੱਤੀ ਗਈ। ਖ਼ਤਰੇ ਨੂੰ ਵੇਖਦਿਆਂ ਜਵਾਨਾਂ ਨੇ ਰਾਤ ਕਰੀਬ 8.30 ਵਜੇ ਗੋਲੀਆਂ ਚਲਾਈਆਂ, ਜਿਸ ਵਿੱਚ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ।
Last Updated : Jan 15, 2021, 11:15 AM IST