ਅੰਮ੍ਰਿਤਸਰ: ਕੋਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ, ਹਿੰਦੂਆਂ ਦਾ ਇੱਕ ਸਮੂਹ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਆਇਆ ਸੀ।
ਪਰ ਭਾਰਤ ਵਿੱਚ ਵੀਜ਼ੇ ਦੀ ਮਿਆਦ ਖ਼ਤਮ ਹੋਣ ਅਤੇ ਜ਼ਰੂਰੀ ਦਸਤਾਵੇਜ਼ਾਂ ਪੂਰੇ ਨਾ ਹੋਣ ਕਰਕੇ ਆਪਣੇ ਦੇਸ਼ ਵਾਪਸ ਨਹੀਂ ਜਾ ਸਕੇ। ਇਸੇ ਕਰਕੇ ਹੀ ਉਹ ਢਾਈ ਮਹੀਨਿਆਂ ਤੋਂ ਭਾਰਤ-ਪਾਕਿ ਨੂੰ ਜੋੜਨ ਵਾਲੀ ਅੰਮ੍ਰਿਤਸਰ ਦੀ ਅਟਾਰੀ ਵਾਹਗਾ(Attari Wagah border of Amritsar) ਸਰਹੱਦ 'ਤੇ ਰੁਕੇ ਹੋਏ ਸਨ। ਜਿਸ ਦੌਰਾਨ 2 ਦਸੰਬਰ ਨੂੰ ਇੱਕ ਬੱਚੇ ਨੇ ਜਨਮ ਲਿਆ।
ਕੌਣ ਹੈ ਬਾਰਡਰ
ਦੱਸ ਦਈਏ ਕਿ ਪਾਕਿਸਤਾਨ ਦੇ ਪਿੰਡ ਰਾਜਨਪੁਰਾ (The village of Rajanpura in Pakistan) ਦੇ ਰਹਿਣ ਵਾਲੇ ਬਾਲਮ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 2 ਦਸੰਬਰ ਜਣੇਪੇ ਦਾ ਦਰਦ ਹੋਇਆ। ਜਿਸ ਕਰਕੇ ਉਸ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਬਾਲਮ ਰਾਮ ਨੇ ਆਪਣੇ ਪੁੱਤਰ ਨਾਂ ਬਾਰਡਰ ਰੱਖਣ ਦਾ ਫੈਸਲਾ ਕੀਤਾ। ਉਸ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੂੰ ਵੱਡੇ ਹੋ ਕੇ ਯਾਦ ਰਹੇਗਾ ਕਿ ਉਸ ਦਾ ਨਾਂ ਇਹ ਕਿਸ ਤਰ੍ਹਾਂ ਰੱਖਿਆ ਗਿਆ ਸੀ।
ਆਖਿਰ ਬਾਰਡਰ ਨੂੰਮਿਲਿਆਪਾਸਪੋਰਟ
ਬਾਲਮ ਰਾਮ ਦੇ ਨਾਲ ਹੋਰ ਕੈਂਪ ਵਿੱਚ ਰਹਿੰਦੇ ਲੋਕਾਂ ਦੱਸਿਆ ਕਿ ਉਹ ਪਾਕਿਸਤਾਨ ਦੇ ਏਜੰਟਾਂ ਦੀ ਗਲਤੀ ਕਾਰਨ ਇੱਥੇ ਫਸੇ ਹੋਏ ਹਨ। ਪਾਕਿ ਏਜੰਟ ਨੇ ਉਨ੍ਹਾਂ ਨੂੰ 3 ਮਹਿਨੇ ਦਾ ਵੀਜ਼ਾ ਕਹਿ ਕੇ ਸਿਰਫ਼ 25 ਦਿਨਾਂ ਦਾ ਵੀਜ਼ਾ ਹੀ ਲਗਾਇਆ ਗਿਆ। ਲੋਕਾਂ ਨੇ ਦੱਸਿਆ ਕਿ ਉਹ 3 ਮਹੀਨੇ ਦੇ ਹਿਸਾਬ ਨਾਲ ਭਾਰਤ ਰਹੇ ਤੇ ਜਦੋਂ 3 ਮਹੀਨੇ ਪੂਰੇ ਹੋਏ ਤਾਂ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਉਹ ਆਪਣੇ - ਆਪਣੇ ਰਿਸ਼ਤੇਦਾਰਾਂ ਕੋਲ ਰਹੇ। ਪਰ ਹੁਣ ਬਾਰਡਰ ਦਾ ਪਾਸਪੋਰਟ ਤਿਆਰ ਹੋ ਚੁੱਕਿਆ ਹੈ। ਹੁਣ ਉਹ ਆਪਣਿਆਂ ਨਾਲ, ਆਪਣੇ ਵਤਨ ਵਾਪਿਸ ਜਾਵੇਗਾ।
ਕੱਲ੍ਹ ਆਪਣੇ ਵਤਨ ਨੂੰ ਰਵਾਨਾ ਹੋਵੇਗਾ ਬਾਰਡਰ
ਜਾਣਕਾਰੀ ਅਨੁਸਾਰ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਪਾਸਪੋਰਟ ਜਾਰੀ ਕਰ ਦਿੱਤਾ(Passport issued by Pakistan Embassy in Delhi)। ਕੱਲ੍ਹ ਸਵੇਰੇ ਇਹ ਪਰਿਵਾਰ ਅਟਾਰੀ ਸਰਹੱਦ ਤੋਂ ਪਾਕਿਸਤਾਨ ਲਈ ਰਵਾਨਾ(The family left Attari border for Pakistan) ਹੋਵੇਗਾ। ਪਾਕਿਸਤਾਨ ਤੋਂ ਆਏ ਪਰਿਵਾਰ ਦੇ ਘਰ ਅਟਾਰੀ ਬਾਰਡਰ 'ਤੇ ਪੁੱਤਰ ਨੇ ਜਨਮ ਲਿਆ ਸੀ। ਪਾਕਿ ਰੇਂਜਰ ਨੇ ਬੱਚੇ ਦਾ ਵੀਜ਼ਾ ਨਾ ਮਿਲਣ ਕਾਰਨ ਮਾਪਿਆਂ ਨੂੰ ਪਾਕਿ ਆਉਣ ਤੋਂ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ :ਵਾਹਗਾ ਬਾਰਡਰ 'ਤੇ ਬੱਚੇ ਨੇ ਲਿਆ ਜਨਮ, ਨਾਂ ਰੱਖਿਆ ਬਾਰਡਰ, ਜਾਣੋ ਕਿਉਂ ?