ਅੰਮ੍ਰਿਤਸਰ: ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਨੇੜੇ ਪਿੰਡ ਚਾਹੜਪੁਰ ਨਜ਼ਦੀਕ ਮਾਈਨ (ਬੰਬ) ਦੀ ਡੰਮੀ ਮਿਲਣ ਨਾਲ ਪਿੰਡ ਦੇ ਆਲੇ ਦੁਆਲੇ ਇਲਾਕੇ ਦੇ ਲੋਕਾਂ 'ਚ ਭਾਰੀ ਹਫ਼ੜਾ ਦਫ਼ੜੀ ਮੱਚ ਗਈ। ਪਿੰਡ ਵਾਸੀਆਂ ਨੇ ਇਸ ਡਮੀ ਮਾਈਨ ਨੂੰ ਅਸਲੀ ਮਾਇਨ ਸਮਝ ਲਿਆ, ਜਿਸ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਤੁਰੰਤ ਜਾਣਕਾਰੀ ਦਿੱਤੀ ਗਈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਇਸ ਡਮੀ ਮਾਈਨ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੇ ਨਾਲ ਵਹਿੰਦੇ ਰਾਵੀ ਦਰਿਆ ਨਜ਼ਦੀਕ ਥਾਣਾ ਰਮਦਾਸ ਦੇ ਅਧੀਨ ਆਉਂਦੇ ਪਿੰਡ ਚਾਹੜਪੁਰ ਦੇ ਇਲਾਕੇ 'ਚ ਪਿਛਲੇ ਦਿਨੀਂ ਫੌਜ ਵੱਲੋਂ ਯੁੱਧ ਅਭਿਆਸ ਕੀਤਾ ਗਿਆ ਸੀ। ਇਸ ਅਭਿਆਸ ਦੇ ਦੌਰਾਨ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਅਤੇ ਅਭਿਆਸ ਸਮਾਪਤ ਹੋਣ 'ਤੇ ਫੌਜ ਦੇ ਜਵਾਨ ਬਾਕੀ ਸਾਰਾ ਸਾਮਾਨ ਵਾਪਸ ਲੈ ਗਏ ਪਰ ਇਹ ਡੰਮੀ ਮਾਈਨ ਰਾਵੀ ਦਰਿਆ ਦੇ ਪਾਣੀ ਵਿੱਚ ਦੱਬਿਆ ਰਹਿ ਗਿਆ।
ਇਹ ਵੀ ਪੜ੍ਹੋ :Baalveer: ਅਦ੍ਰਿਕਾ ਅਤੇ ਕਾਰਤਿਕ ਦੀ ਬਹਾਦਰੀ, ਜਾਨ ਜੋਖ਼ਮ ਵਿੱਚ ਪਾ ਕੇ ਭੁੱਖੇ-ਪਿਆਸੇ ਲੋਕਾਂ ਨੂੰ ਖਵਾਇਆ ਖਾਣਾ