ਪੰਜਾਬ

punjab

ETV Bharat / city

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਤੀ ਨਾਲ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ - ਖੇ ਪਤੀ ਨਾਲ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ

ਮਸ਼ਹੂਰ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਆਪਣੇ ਪਤੀ ਆਦਿਤਯ ਧੱਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ। ਇਥੇ ਉਨ੍ਹਾਂ ਨੇ ਗੁਰੂਘਰ ਤੋਂ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ

By

Published : Oct 20, 2021, 12:29 PM IST

ਅੰਮ੍ਰਿਤਸਰ: ਮਸ਼ਹੂਰ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਆਪਣੇ ਪਤੀ ਆਦਿਤਯ ਧੱਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ। ਇਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾਂ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਨੇ ਗੁਰਬਾਣੀ ਦਾ ਆਨੰਦ ਮਾਣਿਆ।

ਨਤਮਸਤਕ ਹੋਣ ਮਗਰੋਂ ਅਦਾਕਾਰਾ ਯਾਮੀ ਗੌਤਮ ਮੀਡੀਆ ਨਾਲ ਰੁਬਰੂ ਹੋਏ ਤੇ ਉਨ੍ਹਾਂ ਨੇ ਆਪਣਾ ਅੰਮ੍ਰਿਤਸਰ ਆਉਣ ਦਾ ਤਜ਼ਰਬਾ ਸਾਂਝਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯਾਮੀ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਣਾ ਚਾਹੁੰਦੀ ਸੀ, ਪਰ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੇ ਚਲਦੇ ਉਹ ਆ ਨਹੀਂ ਸਕੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ

ਯਾਮੀ ਨੇ ਕਿਹਾ ਕਿ ਹੁਣ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲੀਆ ਤਾਂ ਉਹ ਇਥੇ ਆ ਗਏ। ਗੁਰੂਘਰ ਨਤਮਸਤਕ ਹੋ ਕੇ ਉਹ ਬੇਹਦ ਚੰਗਾ ਮਹਿਸੂਸ ਕਰ ਰਹੇ ਹਨ। ਉਹ ਇਥੇ ਖ਼ਾਸ ਤੌਰ 'ਤੇ ਵਿਆਹ ਤੋਂ ਬਾਅਦ ਪਹਿਲੀ ਵਾਰ ਅਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਇਥੇ ਆ ਕੇ ਉਨ੍ਹਾਂ ਦਾ ਮਨ ਬੇਹਦ ਸ਼ਰਧਾ ਭਾਵ ਨਾਲ ਭਰ ਗਿਆ ਹੈ। ਯਾਮੀ ਨੇ ਕਿਹਾ ਕਿ ਇਥੌਂ ਜਾਣ ਲਈ ਉਸ ਦਾ ਮਨ ਨਹੀਂ ਕਰ ਰਿਹਾ , ਜਦੋਂ ਵੀ ਮੌਕਾ ਮਿਲੇਗਾ ਉਹ ਇਥੇ ਮੁੜ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਆਗਮੀ ਕੁੱਝ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :ਵਾਲਮੀਕਿ ਜਯੰਤੀ 2021: ਪੀਐਮ ਮੋਦੀ, ਮੁੱਖ ਮੰਤਰੀ ਚੰਨੀ ਸਣੇ ਕਈ ਸਿਆਸੀ ਆਗੂਆਂ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ABOUT THE AUTHOR

...view details