ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ (Blast in Guru Nanak Dev University) ਹੋ ਗਿਆ। ਜਿਸ 'ਚ ਕਈ ਵਿਦਿਆਰਥੀ ਜ਼ਖਮੀ ਹੋ ਗਏ ਹਨ, ਜਦਕਿ ਇਕ ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਦੌਰਾਨ ਜ਼ਖਮੀ ਹੋਈ ਵਿਦਿਆਰਥਣ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਇਲਾਜ ਦੇ ਲਈ ਪਹੁੰਚਾਇਆ ਗਿਆ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ ਦਾ ਪ੍ਰੈਕਟੀਕਲ ਕਰ ਰਹੇ ਸੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੈਮਿਸਟ੍ਰੀ ਵਿਭਾਗ ਦੀ ਹੈ। ਦੁਪਹਿਰ ਤੋਂ ਬਾਅਦ ਵਿਦਿਆਰਥੀ ਕੈਮਿਸਟ੍ਰੀ ਵਿਭਾਗ ਦੀ ਲੈਬ ਵਿੱਚ ਕੈਮੀਕਲ ਤੋਂ ਪ੍ਰੈਕਟੀਕਲ ਕਰ ਰਹੇ ਸੀ। ਉਹ ਰਿਫਿਊਜ ਡਰਾਈਵ ਫਿਊਲ ਯਾਨੀ ਵੈਸਟ ਮਟੀਰਿਅਲ ਤੋਂ ਫਿਉਲ ਤਿਆਰ ਕਰਨ ਦਾ ਪ੍ਰੈਕਟੀਕਲ ਕਰ ਰਹੇ ਸੀ। ਇਸੇ ਦੌਰਾਨ ਗਲਤ ਕੈਮਿਕਲ ਰਿਏਕਸ਼ਨ ਹੋ ਗਿਆ ਅਤੇ ਜ਼ੋਰਦਾਰ ਧਮਾਕਾ ਹੋਇਆ। ਪ੍ਰੈਕਟੀਕਲ ਕਰ ਰਹੀ ਇੱਕ ਵਿਦਿਆਰਥੀ ਦੌਰਾਨ ਗੰਭੀਰ ਜ਼ਖਮੀ ਹੋ ਗਈ। ਜਦਕਿ ਲੈਬ ’ਚ ਖੜੇ ਕਈ ਵਿਦਿਆਰਥੀ ਨੂੰ ਵੀ ਸੱਟਾਂ ਆਈਆਂ ਹਨ।
ਆਈਸੀਯੂ ਵਿੱਚ ਦਾਖਿਲ ਹੈ ਵਿਦਿਆਰਥਣ ਮੁਸਕਾਨ: ਜ਼ਖਮੀ ਵਿਦਿਆਰਥੀ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਸਮੇਂ ਉਹ ਸਭ ਤੋਂ ਨੇੜੇ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਸਨੂੰ ਤੁਰੰਤ ਅਮਨਦੀਪ ਹਸਪਤਾਲ ਵਿੱਚ ਲੈ ਜਾਇਆ ਗਿਆ। ਜਿੱਥੇ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਵਿਭਾਗ ਦੇ ਅਧਿਆਪਿਕਾਂ ਦਾ ਕਹਿਣਾ ਹੈ ਕਿ ਮੁਸਕਾਨ ਦਾ ਇਲਾਜ ਚਲ ਰਿਹਾ ਹੈ ਅਤੇ ਉਸਦੇ ਪਰਿਵਾਰ ਨੂੰ ਇਸਦੀ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜੋ:ਲੰਪੀ ਸਕਿਨ ਨੂੰ ਲੈ ਕੇ ਖ਼ਰੀਦੀ ਗਈ ਪਸ਼ੂ ਪਾਲਣ ਵਿਭਾਗ ਵੱਲੋਂ ਦਵਾਈ, ਹਰ ਘਰ ਦਵਾਈ ਭੇਜਣ ਦੀ ਤਿਆਰੀ ਵਿੱਚ ਪ੍ਰਸ਼ਾਸਨ