ਪੰਜਾਬ

punjab

ETV Bharat / city

24 ਘੰਟਿਆਂ ਦੇ ਅੰਦਰ ਹੀ ਭਗਵੰਤਪਾਲ ਸਿੰਘ ਸੱਚਰ ਦੀ ਹੋਈ ਕਾਂਗਰਸ 'ਚ ਵਾਪਸੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਜਿਸ ਤੋਂ ਬਾਅਦ ਅੱਜ ਕਾਂਗਰਸ ਵਿੱਚ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ। ਉਥੇ ਹੀ ਉਨ੍ਹਾਂ ਦੀ ਘਰ ਵਾਪਸੀ ਕਰਾਉਣ ਵਾਸਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁਖ ਸਰਕਾਰੀਆ ਮੁੱਖ ਤੌਰ 'ਤੇ ਪਹੁੰਚੇ।

24 ਘੰਟਿਆਂ ਦੇ ਅੰਦਰ ਹੀ ਭਗਵੰਤਪਾਲ ਸਿੰਘ ਸੱਚਰ ਦੀ ਹੋਈ ਕਾਂਗਰਸ 'ਚ ਵਾਪਸੀ
24 ਘੰਟਿਆਂ ਦੇ ਅੰਦਰ ਹੀ ਭਗਵੰਤਪਾਲ ਸਿੰਘ ਸੱਚਰ ਦੀ ਹੋਈ ਕਾਂਗਰਸ 'ਚ ਵਾਪਸੀ

By

Published : Jan 19, 2022, 2:04 PM IST

ਅੰਮ੍ਰਿਤਸਰ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਜਿਸ ਤੋਂ ਬਾਅਦ ਅੱਜ ਕਾਂਗਰਸ ਵਿੱਚ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ। ਉਥੇ ਹੀ ਉਨ੍ਹਾਂ ਦੀ ਘਰ ਵਾਪਸੀ ਕਰਾਉਣ ਵਾਸਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁਖ ਸਰਕਾਰੀਆ ਮੁੱਖ ਤੌਰ 'ਤੇ ਪਹੁੰਚੇ।

ਉਥੇ ਹੀ ਉਨ੍ਹਾਂ ਨੇ ਕਿਹਾ ਕਿ ਜੋ ਭਾਵਨਾਵਾਂ ਮਜੀਠੀਆ ਨੂੰ ਲੈ ਕੇ ਲੋਕਾਂ ਦੀਆਂ ਸਾਹਮਣੇ ਆਈਆਂ ਹਨ, ਉਸ ਨੂੰ ਲੈ ਕੇ ਭਗਵੰਤਪਾਲ ਸਿੰਘ ਸੱਚਰ ਦੀ ਨਾਰਾਜ਼ਗੀ ਬਿਲਕੁਲ ਜਾਇਜ਼ ਹੈ। ਉੱਥੇ ਉਹਨਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਾਪਸੀ ਕਰਵਾਈ ਗਈ ਹੈ ਅਤੇ ਜੋ ਇਨ੍ਹਾਂ ਦਾ ਬਣਦਾ ਮਾਣ ਸਤਿਕਾਰ ਹੈ ਉਹ ਦਿੱਤਾ ਜਾਵੇਗਾ।

ਉਥੇ ਉਨ੍ਹਾਂ ਨੇ ਕਿਹਾ ਕਿ ਚੋਣ ਅਯੋਗ ਬਾਰੇ ਵੱਲੋਂ ਜੋ ਨਿਰਣਾ ਦਿੱਤਾ ਗਿਆ ਹੈ, 20 ਤਰੀਕ ਦਾ ਉਹਦੇ ਬਿਲਕੁਲ ਸਹੀ ਹੈਂ ਕਿਉਂਕਿ ਸਰਦੀ ਬਹੁਤ ਹੈ ਅਤੇ ਲੋਕਾਂ ਵੱਲੋਂ ਸਰਦੀ ਦੇ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਉੱਥੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ।

24 ਘੰਟਿਆਂ ਦੇ ਅੰਦਰ ਹੀ ਭਗਵੰਤਪਾਲ ਸਿੰਘ ਸੱਚਰ ਦੀ ਹੋਈ ਕਾਂਗਰਸ 'ਚ ਵਾਪਸੀ

ਉੱਥੇ ਹੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕਿਹਾ ਕਿ ਜੋ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਦੇਣ ਵਾਸਤੇ ਆ ਰਹੇ ਹਨ, ਉਹ ਸਵਾਗਤ ਹੈ ਅਤੇ ਲੋਕ ਆਮ ਆਦਮੀ ਪਾਰਟੀ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਰਹੇ।

ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਭਗਵੰਤਪਾਲ ਸਿੰਘ ਸੱਚਰ ਮਜੀਠਾ ਤੋਂ ਆਪਣੀ ਟਿਕਟ ਦੀ ਦਾਅਵੇਦਾਰੀ ਭਾਲ ਰਹੇ ਸਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਟਿਕਟ ਵੀ ਮੰਗੀ ਜਾ ਰਹੀ ਸੀ, ਪਰ ਕੱਲ੍ਹ ਉਹਨਾਂ ਵੱਲੋਂ ਭਾਜਪਾ 'ਚ ਸ਼ਾਮਿਲ ਹੋਇਆ ਗਿਆ ਅਤੇ ਚੌਵੀ ਘੰਟਿਆਂ ਦੇ ਅੰਦਰ ਅੰਦਰ ਹੀ ਕਾਂਗਰਸ ਪਾਰਟੀ ਵੱਲੋਂ ਦੁਬਾਰਾ ਤੋਂ ਭਗਵੰਤਪਾਲ ਸਿੰਘ ਸੱਚਰ ਨੂੰ ਆਪਣੀ ਪਾਰਟੀ ਦੇ ਵਿਚ ਸ਼ਾਮਿਲ ਕਰਵਾ ਦਿੱਤਾ ਗਿਆ।

ਹੁਣ ਵੇਖਣਾ ਹੋਵੇਗਾ ਕਿ ਭਗਵੰਤਪਾਲ ਸਿੰਘ ਸੱਚਰ ਕਾਂਗਰਸ ਪਾਰਟੀ ਨੂੰ ਮਜੀਠੀਆ ਦੇ ਵਿਚ ਕਿਸ ਤਰ੍ਹਾਂ ਦਾ ਰੁਝਾਨ ਲਿਆ ਕੇ ਦਿੰਦੇ ਹਨ ਅਤੇ ਜੋ ਉਨ੍ਹਾਂ ਦੇ ਮਨ ਮੁਟਾਵ ਹਨ ਉਹ ਦੂਰ ਹੁੰਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ:ਰਾਈਡਰ ਚਾਹ ਵਾਲਾ: M.Tech ਨੌਜਵਾਨ ਨੇ ਲਾਈ ਚਾਹ ਦੀ ਰੇਹੜੀ, ਦੇਖੋ ਵੀਡੀਓ

ABOUT THE AUTHOR

...view details