ਪੰਜਾਬ

punjab

ETV Bharat / city

ਕੁੱਟਮਾਰ ਕਰਕੇ 35 ਹਜ਼ਾਰ ਨਕਦ ਅਤੇ ਸੋਨੇ ਦੀ ਚੈਨ ਲੁੱਟੀ - ਕੁੱਟਮਾਰ ਕਰਕੇ 35 ਹਜ਼ਾਰ ਨਕਦ

ਅੰਮ੍ਰਿਤਸਰ ਦੇ ਇਲਾਕਾ ਉਜਾਗਰ ਨਗਰ 'ਚ ਚੋਰੀ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਮੁਲਜ਼ਮਾਂ ਨੇ ਹਮਲਾ ਕਰ 35 ਹਜ਼ਾਰ ਤੇ ਨਾਲ ਸੋਨੇ ਦੀ ਚੈਨ ਖੋਹ ਕੇ ਲੈ ਗਏ।

ਕੁੱਟਮਾਰ ਕਰਕੇ 35 ਹਜ਼ਾਰ ਨਕਦ ਅਤੇ ਸੋਨੇ ਦੀ ਚੈਨ ਲੁੱਟੀ
ਕੁੱਟਮਾਰ ਕਰਕੇ 35 ਹਜ਼ਾਰ ਨਕਦ ਅਤੇ ਸੋਨੇ ਦੀ ਚੈਨ ਲੁੱਟੀ

By

Published : Jan 20, 2021, 5:39 PM IST

ਅੰਮ੍ਰਿਤਸਰ: ਸਥਾਨਕ ਇਲਾਕਾ ਉਜਾਗਰ ਨਗਰ 'ਚ ਚੋਰੀ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਮੁਲਜ਼ਮਾਂ ਨੇ ਹਮਲਾ ਕਰ 35 ਹਜ਼ਾਰ ਤੇ ਨਾਲ ਸੋਨੇ ਦੀ ਚੈਨ ਖੋਹ ਕੇ ਲੈ ਗਏ।

ਪੀੜਤ ਨੇ ਦਿੱਤੀ ਜਾਣਕਾਰੀ

  • ਪੀੜਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹੀ ਇਲਾਕੇ ਦੇ ਮੁੰਡੇ ਨੇ ਉਨ੍ਹਾਂ 'ਤੇ ਹਮਲਾ ਕਰ ਕੇ 35 ਹਜ਼ਾਰ ਦੀ ਰਕਮ ਤੇ ਸੋਨੇ ਦੀ ਚੈਨ ਖੋਹ ਕੇ ਲੈ ਗਿਆ। ਪ੍ਰਸ਼ਾਸਨ 'ਤੇ ਆਰੋਪ ਲਗਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸਦਾ ਕਾਰਨ ਇਹ ਹੈ ਕਿ ਮੁਲਜ਼ਮਾਂ ਨੂੰ ਕੌਂਸਲਰ ਦੀ ਸ਼ਹਿ ਹੈ।
  • ਜ਼ਿਕਰਯੋਗ ਹੈ ਕਿ ਪੀੜਤ ਦੀ ਇਲਾਕੇ 'ਚ ਦੁਕਾਨ ਹੈ ਤੇ ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ।

ਪੁਲਿਸ ਨੇ ਕਿਹਾ ਕੀਤੀ ਜਾਵੇਗੀ ਕਾਰਵਾਈ

ਪੁਲਿਸ ਨੇ ਕਿਹਾ ਕਿ ਦਰਜ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰ ਏ ਖ਼ਾਸ ਹੈ ਕਿ ਇਸ ਬਾਬਤ ਕੌਂਸਲਰ ਦੇ ਕੋਈ ਬਿਆਨ ਨਹੀਂ ਆਏ ਹਨ।

ABOUT THE AUTHOR

...view details