ਪੰਜਾਬ

punjab

ETV Bharat / city

ਨਾਮਜ਼ਦਗੀ ਤੋਂ ਪਹਿਲਾਂ ਰਾਜੋਆਣਾ ਦੀ ਭੈਣ ਦਰਬਾਰ ਸਹਿਬ ਹੋਏ ਨਤਮਤਸਕ

ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਅੱਜ ਹਰਿਮੰਦਰ ਸਾਹਿਬ ਨਤਮਸਕ ਹੋਏ। ਉਨ੍ਹਾਂ ਇਸ ਮੌਕੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੀ ਨਖੇਦੀ ਕੀਤੀ।

Balwant Singh Rajoana sister arrive shri Harmandir sahib before nomination for Sangrur by election
ਰਾਜੋਆਣਾ ਦੀ ਭੈਣ ਪਹੁੰਚੇ ਅੰਮ੍ਰਿਤਸਰ, ਨਾਮਜ਼ਦਗੀ ਤੋਂ ਪਹਿਲਾਂ ਹੋਏ ਦਰਬਾਰ ਸਹਿਬ ਨਤਮਤਸਕ

By

Published : Jun 5, 2022, 1:06 PM IST

ਅੰਮ੍ਰਿਤਸਰ: ਪਟਿਆਲਾ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਕ ਹੋਏ। ਉਨ੍ਹਾਂ ਇਸ ਮੌਕੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੀ ਨਖੇਦੀ ਕੀਤੀ। ਜ਼ਿਮਨੀ ਚੌਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਰਾਜਨੀਤੀ ਕਰਨਾ ਨਹੀਂ ਹੈ, ਉਨ੍ਹਾਂ ਬੰਦੀ ਸਿੰਘਾ ਦੀ ਲੜਾਈ ਲੜ ਰਹੇ ਹਨ।

ਰਾਜੋਆਣਾ ਦੀ ਭੈਣ ਪਹੁੰਚੇ ਅੰਮ੍ਰਿਤਸਰ, ਨਾਮਜ਼ਦਗੀ ਤੋਂ ਪਹਿਲਾਂ ਹੋਏ ਦਰਬਾਰ ਸਹਿਬ ਨਤਮਤਸਕ

ਉਨ੍ਹਾਂ ਕਿਹਾ ਹੈ ਕਿ ਸਾਰੀਆਂ ਨੂੰ ਇਸ ਚੋਣਾਂ ਵਿੱਚ ਸਾਥ ਦੇਣਾਂ ਜਰੂਰੀ ਹੈ ਤਾਂ ਕਿ ਅਸੀਂ ਆਪਣੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਲੜ ਸਕੀਏ। ਕਮਲਜੀਤ ਕੌਰ ਸੰਗਰੂਰ ਦੀ ਲੋਕਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦੀ ਟਿਕਟ ਤੋਂ ਜ਼ਿਮਨੀ ਚੋਣ ਲੜਣਗੇ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵੱਲੋਂ ਅਕਾਲੀ ਦਲ-ਬਸਪਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਉਹ ਕੱਲ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਣਗੇ।

ਇਸ ਤੋਂ ਪਹਿਲਾ ਸਿਮਰਨਜੀਤ ਮਾਨ ਵੱਲੋਂ ਸੰਗਰੂਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ ਜੋ ਕਿ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜਣਗੇ। ਦੂਜੇ ਪਾਸੇ ਸੰਗਰੂਰ ਲੋਕਸਭਾ ਜ਼ਿਮਨੀ ਚੋਣ ਲਈ "ਆਪ" ਦੇ ਉਮੀਦਵਾਰ ਗੁਰਮੇਲ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਪਹਿਲਾ ਹੀ ਦਾਖਲ ਕਰਵਾ ਦਿੱਤਾ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਸਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੇ ਅਸਤੀਫੇ ਮਗਰੋ ਸੰਗਰੂਰ ਦੀ ਲੋਕ ਸਭਾ ਸੀਟ ਖ਼ਾਲੀ ਹੋਈ ਹੈ।

ਇਹ ਵੀ ਪੜ੍ਹੋ:ਜਥੇਦਾਰ ਦੇ ਇਨਕਾਰ ਤੋਂ ਬਾਅਦ ਵੀ ਸੁਰੱਖਿਆ ’ਚ ਲੱਗੀ Z ਸਕਿਓਰਿਟੀ !

ABOUT THE AUTHOR

...view details