ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਅਮਰਦਾਸ ਐਵਨਿਊ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ Guru Granth Sahib Satkar Committee ਦੇ ਮੈਂਬਰ ਬਲਬੀਰ ਸਿੰਘ ਮੁੱਛਲ Balbir Singh Muchhal ਅਤੇ ਬੀਬੀ ਮਨਜੀਤ ਕੌਰ ਆਪਣੇ ਸਾਥੀਆਂ ਦੇ ਨਾਲ ਸ੍ਰੀ ਗੁਰੂ ਅਮਰਦਾਸ ਐਵੀਨਿਊ ਗੁੰਮਟਾਲਾ ਰੋਡ ਪਹੁੰਚੇ। ਜਿੱਥੇ ਉਨ੍ਹਾਂ ਨੇ ਜੋਗਿੰਦਰ ਸਿੰਘ ਨਾਮਕ ਇਕ ਵਿਅਕਤੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਣਕਾਰੀ ਦਿੱਤੀ।
ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਮੁੱਛਲ Balbir Singh Muchhal ਨੇ ਦੱਸਿਆ ਕਿ ਇੱਥੇ ਜੋਗਿੰਦਰ ਸਿੰਘ ਨਾਮਕ ਇਕ ਵਿਅਕਤੀ ਹਨ। ਜਿਨ੍ਹਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਅਤੇ ਘਰ ਦੇ ਵਿਚ ਸ਼ਰਾਬ ਮਾਸ ਤੇ ਆਂਡੇ ਦਾ ਸੇਵਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਅਸਥਾਨ ਬਣਿਆ ਹੋਇਆ ਹੈ ਜੋ ਬਹੁਤ ਹੀ ਛੋਟੀ ਜਿਹੀ ਜਗ੍ਹਾ ਹੈ। ਜਿੱਥੇ ਕਿ ਸਹੀ ਤਰ੍ਹਾਂ ਤਾਬਿਆ ਵਿੱਚ ਵੀ ਬੈਠਿਆ ਨਹੀਂ ਜਾ ਸਕਦਾ ਅਤੇ ਇਹ ਜਗ੍ਹਾ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਵਿਚਕਾਰ ਇਕ ਲੱਕੜ ਦੇ ਚੁਬਾਰੇ ਵਿਚ ਬਣੀ ਹੋਈ ਹੈ, ਜਿਸ ਉੱਤੇ ਅੱਗੋਂ ਸਾਰਾ ਪਰਿਵਾਰ ਜੁੱਤੀਆਂ ਸਮੇਤ ਹੀ ਉੱਪਰ ਆਉਂਦਾ ਅਤੇ ਜਾਂਦਾ ਹੈ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੋ ਰਹੀ ਹੈ।
ਬਲਬੀਰ ਸਿੰਘ ਮੁੱਛਲ Balbir Singh Muchhal ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਟੀਮਾਂ ਬਣਾ ਕੇ ਪਿੰਡਾਂ ਵਿੱਚ ਭੇਜੀਆਂ ਜਾਣੀਆਂ ਚਾਹੀਦੀਆਂ ਹਨ, ਜਿਸਦੇ ਨਾਲ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਅਤੇ ਉਥੇ ਮਰਿਆਦਾ ਨਹੀਂ ਰੱਖੀ ਜਾ ਰਹੀ ਉਹ ਸ਼੍ਰੋਮਣੀ ਕਮੇਟੀ ਆਪਣੇ ਨੇੜਲੇ ਗੁਰਦੁਆਰਿਆਂ ਵਿਖੇ ਸੁਸ਼ੋਭਿਤ ਕਰਨ ਨਾਲ ਹੀ ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਜਿਸ ਦੇ ਘਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਉਹਨਾਂ ਦੇ ਘਰ ਦੇ ਜੀਅ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ ਅਤੇ ਜਿਸ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਾਂ ਸੁੱਖ ਆਸਨ ਕਰਨਾ ਹੈ, ਉਸ ਨੇ ਗੁਰਬਾਣੀ ਦੀ ਸੰਥਿਆ ਕੀਤੀ ਹੋਣੀ ਚਾਹੀਦੀ ਹੈ।