ਅੰਮ੍ਰਿਤਸਰ: ਮਹਾਵਾਰੀ ਮਹਿਲਾਵਾਂ ਦੀ ਜਿੰਦਗੀ ਦਾ ਅਭਿੰਨ ਅੰਗ ਹੈ ਅਤੇ ਕੁਦਰਤੀ ਪ੍ਰਕਿਰਿਆ ਹੈ, ਪਰ ਅੱਜ ਵੀ ਕਈ ਥਾਵਾਂ 'ਤੇ ਮਹਿਲਾਵਾਂ ਵਲੋਂ ਇਸ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਜਿਸ ਦੇ ਚੱਲਦਿਆਂ ਸਮਾਜ ਸੇਵੀ ਸੰਸਥਾ ਦੇ ਵਲੰਟੀਅਰਾਂ ਵਲੋਂ ਪਿੰਡ ਭੂਆ ਕਲਾਂ 'ਚ ਕੈਨਪ ਲਗਾਇਆ ਗਿਆ। ਇਸ ਮੌਕੇ ਜਿਥੇ ਉਨ੍ਹਾਂ ਮਹਿਲਾਵਾਂ ਅਤੇ ਲੜਕੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ, ਉਥੇ ਹੀ ਹਾਈਜਿਨੀਕ ਪੈਡ ਵੀ ਵੰਡੇ ਗਏ।
ਮਹਾਮਾਰੀ ਦੌਰਾਨ ਮਹਿਲਾਵਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਕੀਤਾ ਜਾਗਰੂਕ ਇਹ ਵੀ ਪੜ੍ਹੋ:COVID-19 :ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਇਜਾਜ਼ਤ
ਇਸ ਸਬੰਧੀ ਸਮਾਜਸੇਵੀ ਸੰਸਥਾ ਦੀ ਵਲੰਟੀਅਰ ਉਪਾਸਨਾ ਦਾ ਕਹਿਣਾ ਕਿ ਉਨ੍ਹਾਂ ਵਲੋਂ ਪਿੰਡ- ਪਿੰਡ ਜਾ ਕੇ ਮਹਿਲਾਵਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਕੁਦਰਤੀ ਪ੍ਰਕਿਰਿਆ ਇਸ 'ਤੇ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਮਹਿਲਾਵਾਂ ਨੂੰ ਇਸ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੰਸਥਾ ਵਲੋਂ ਹਾਈਜਿਨੀਕ ਪੈਡ ਵੀ ਮਹਿਲਾਵਾਂ ਨੂੰ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ:ਯੂ.ਪੀ ਤੋਂ ਪੰਜਾਬ 'ਚ ਹੋ ਰਹੀ ਸੀ ਬਾਲ ਮਜ਼ਦੂਰੀ ਲਈ ਬੱਚਿਆ ਦੀ ਸਪਲਾਈ, GRP ਨੇ 32 ਬੱਚੇ ਰੇਲ ਵਿਚੋਂ ਉਤਾਰੇ