ਅੰਮ੍ਰਿਤਸਰ: ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਕਰਕੇ ਭਾਰਤ ਦੇ ਕਈ ਪੱਤਰਕਾਰਾਂ ਨੂੰ ਕਵਰੇਜ਼ ਮੌਕੇ ਪੁਲਿਸ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ ਵਿੱਚ ਵੀ ਪਿਛਲੇ 1 ਹਫ਼ਤੇ ਵਿੱਚ 4 ਪੱਤਰਕਾਰਾਂ ਨਾਲ ਬਦਸਲੂਕੀ ਕਰਕੇ ਉਨ੍ਹਾਂ ਖਿਲਾਫ਼ ਪਰਚੇ ਦਰਜ ਕੀਤੇ ਗਏ। ਅੰਮ੍ਰਿਤਸਰ, ਪਟਿਆਲਾ ਦੇ ਇੱਕ-ਇੱਕ ਪੱਤਰਕਾਰ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਲੰਘੇ ਦਿਨੀਂ ਪ੍ਰਿੰਟ ਮੀਡੀਆ ਦੇ ਨਾਮੀਂ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਪੁਲਿਸ ਵੱਲੋਂ ਬੇਇੱਜ਼ਤ ਕੀਤਾ ਗਿਆ।
ਪੱਤਰਕਾਰਾਂ 'ਤੇ ਹਮਲੇ ਭਾਰਤੀ ਲੋਕਤੰਤਰ ਦਾ ਸ਼ਰੇਆਮ ਘਾਣ: ਚਰਨਜੀਤ ਸਿੰਘ - Indian democracy
ਅੰਮ੍ਰਿਤਸਰ, ਪਟਿਆਲਾ ਦੇ ਇੱਕ-ਇੱਕ ਪੱਤਰਕਾਰ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਲੰਘੇ ਦਿਨੀਂ ਪ੍ਰਿੰਟ ਮੀਡੀਆ ਦੇ ਨਾਮੀਂ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਪੁਲਿਸ ਵੱਲੋਂ ਬੇਇੱਜ਼ਤ ਕੀਤਾ ਗਿਆ।
ਪੱਤਰਕਾਰਾਂ 'ਤੇ ਹਮਲੇ ਭਾਰਤੀ ਲੋਕਤੰਤਰ ਦਾ ਸ਼ਰੇਆਮ ਘਾਣ: ਚਰਨਜੀਤ ਸਿੰਘ
ਪੱਤਰਕਾਰਾਂ ਨਾਲ ਹੋ ਰਹੀਆਂ ਬਦਸਲੂਕੀਆਂ ਸਬੰਧੀ ਈਟੀਵੀ ਭਾਰਤ ਵੱਲੋਂ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਪੱਤਰਕਾਰ ਦਾ ਚੌਥਾ ਸਤੰਭ ਹੈ, ਇਸ ਲਈ ਉਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਭਾਰਤੀ ਲੋਕਤੰਤਰ ਦੇ ਢਾਂਚੇ ਨੂੰ ਜਿਉਂਦਾ ਰੱਖਣ ਲਈ ਪੱਤਰਕਾਰਤਾ ਦਾ ਜਿਊਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੀਨ ਵਿੱਚ ਪੱਤਰਕਾਰਤਾ ਬੰਦਸ਼ ਵਿੱਚ ਹੈ, ਉਸੇ ਤਰ੍ਹਾਂ ਹੀ ਭਾਰਤ ਵਿੱਚ ਹੋ ਰਿਹਾ ਹੈ।