ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਲੋਕਾਂ ਅਨੇਕਾਂ ਰੂਪ ਵੇਖੇ ਹੋਣਗੇ, ਕੋਈ ਗੁੱਸੇ ਵਾਲਾ ਤੇ ਕੋਈ ਪਿਆਰ ਵਾਲਾ। ਉਥੇ ਹੀ ਪੰਜਾਬ ਪੁਲਿਸ ਦਾ ਇਕ ੍ਜਿਹਾ ਅਧਿਕਾਰੀ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ, ਜਿਹੜਾ ਡਿਊਟੀ ਦੇ ਨਾਲ ਨਾਲ ਲੋਕਾਂ ਦੇ ਮਨੋਰੰਜਨ ਦਾ ਸਾਧਵ ਵੀ ਬਣਦਾ ਹੈ। ਇਸ ਪੁਲਿਸ ਅਧਿਕਾਰੀ ਨੇ ਸੈਂਕੜੇ ਗੀਤ ਵੀ ਲਿਖੇ ਅਤੇ ਗਾਏ ਵੀ ਹਨ ਅਤੇ ਤੇ ਇਸ ਪੁਲੀਸ ਅਧਿਕਾਰੀ ਨੇ ਕਈ ਆਪਣੇ ਗੀਤ ਯੂ ਟਿਊਬ ਤੇ ਉੱਤੇ ਵੀ ਪਾਏ ਹਨ ।
ਪੁਲਿਸ ਬਾਰੇ ਬਿਆਨ ’ਤੇ ਗਾਇਆ ਗੀਤ
ਇਸ ਦੇ ਗੀਤਾਂ ਨੂੰ ਲੈ ਕੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਹੁਣ ਤਾਜਾ ਗੀਤ ਉਸ ਨੇ ਸਿਆਸੀ ਆਗੂਆਂ ਵੱਲੋਂ ਪੁਲਿਸ ਬਾਰੇ ਕੀਤੀ ਗਲਤ ਬਿਆਨੀ (Controversial statement on police) ’ਤੇ ਗਾ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹੋ ਵਰਦੀ ਵਾਲੇ ਨਾ ਸਿਰਫ ਰੱਖਿਆ ਕਰਦੇ ਹਨ, ਸਗੋਂ ਵੀਆਈਪੀਜ਼ ਇਨ੍ਹਾਂ ਵਰਦੀ ਵਾਲਿਆਂ ਦੇ ਦਮ ’ਤੇ ਹੀ ਸਮਾਜ ਵਿੱਚ ਰਾਜੇ ਬਣ ਕੇ ਘੁੰਮਦੇ ਹਨ। ਈਟੀਵੀ ਭਰ ਦੀ ਟੀਮ ਤੁਹਾਡੇ ਨਾਲ ਇਕ ਅਜਿਹੀ ਸ਼ਖ਼ਸੀਅਤ ਨੂੰ ਰੂਬਰੂ ਕਰਵਾ ਰਹੀ ਹੈ, ਜੋ ਕਿ ਪੰਜਾਬ ਪੁਲਿਸ ਵਿੱਚ ਇਕ ਏਐਸਆਈ ਦੇ ਅਹੁਦੇ ’ਤੇ ਤੈਨਾਤ ਹੈ।
ਵਰਦੀ ਨੂੰ ਨੀਵਾਂ ਵਿਖਾਉਣ ਵਾਲਿਆਂ ਨੂੰ ਲਾਹਣਤਾਂ ਏਐਸਆਈ ਦੇ ਗੀਤਾਂ ਨੂੰ ਮਿਲਦੈ ਹੁੰਗਾਰਾ
ਇਸ ਏਐਸਆਈ ਦਾ ਨਾਮ ਬਲਵੰਤ ਸਿੰਘ ਹੈ ਅਤੇ ਉਹ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਗਾਰਦ ਦਾ ਇੰਚਾਰਜ ਹੈ। ਬਲਵੰਤ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਕੁਝ ਗੀਤ ਵੀ ਹਨ ਜੋ ਕਿ ਯੂ-ਟਿਊਬ ’ਤੇ ਚੱਲ ਰਹੇ ਹਨ ਤੇ ਲੋਕਾਂ ਵੱਲੋਂ ਉਸ ਦੇ ਗੀਤਾਂ ਨੂੰ ਭਰਪੂਰ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ। ਉੱਥੇ ਹੀ ਉਸ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਕੱਲ੍ਹ ਦੇ ਲੀਡਰ ਜੋ ਕਿ ਖਾਕੀ ਨੂੰ ਰੋਲ ਰਹੇ ਹਨ ਉਸ ਤੇ ਇਕ ਗੀਤ ਤਿਆਰ ਕੀਤਾ ਹੈ।
ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ
ਈਟੀਵੀ ਭਰ ਦੇ ਦਰਸ਼ਕਾਂ ਨੂੰ ਗਾ ਕੇ ਸੁਣਾਇਆ। ਉਸ ਦੇ ਗੀਤਾਂ ਵਿੱਚ ਲੀਡਰਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਖਾਕੀ ਨੂੰ ਬਦਨਾਮ ਨਾ ਕਰੋ ਇਹ ਖਾਕੀ ਹੀ ਕਾਲੇ ਅਤਵਾਦ ਦੇ ਦੌਰ ਚ ਲਾਲੋ ਚਾਹੇ ਕੋਰੋਨਾ ਤੇ ਦੌਰ ਵਿਚ ਪੰਜਾਬ ਪੁਲਿਸ ਨੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਤੇ ਦਿਨ ਰਾਤ ਇਕ ਕਰਕੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਤੇ ਅੱਜ ਲੀਡਰ ਉਸ ਖਾਕੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਗੀਤਾਂ ਵਿੱਚ ਦਰਸਾਇਆ ਕਿ ਖਾਕੀ ਨੂੰ ਬਦਨਾਮ ਨਾ ਕਰੋ ਇਹ ਖਾਕੀ ਹੀ ਦੇਸ਼ ਦੀ ਰਾਖੀ ਕਰਦੀ ਹੈ ਤੇ ਤੁਹਾਡੀ ਜਾਨ ਮਾਲ ਦੀ ਸੁਰੱਖਿਆ ਕਰਦੀ ਹੈ।
ਇਹ ਵੀ ਪੜ੍ਹੋ:ਕਿਰਤੀ ਕਿਸਾਨ ਯੂਨੀਅਨ ਦਾ ਵੱਡਾ ਐਲਾਨ, ਸੰਯੁਕਤ ਸਮਾਜ ਮੋਰਚੇ ਤੋਂ ਕੀਤਾ ਕਿਨਾਰਾ