ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੰਗਲਵਾਰ ਸ਼ਾਮ ਨੂੰ ਪੰਜਾਬ ਦੇ 3 ਦਿਨਾਂ ਦੇ ਦੌਰੇ 'ਤੇ ਪਹੁੰਚ ਗਏ ਹਨ। ਜਿਸ ਤਹਿਤ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ। ਦੱਸ ਦਈਏ ਕਿ ਕੇਜਰੀਵਾਲ 28 ਜਨਵਰੀ ਤੋਂ 30 ਜਨਵਰੀ ਤੱਕ ਪੰਜਾਬ ਦਾ ਦੌਰਾ ਕਰਨਗੇ।
ਇਸੇ ਦੌਰਾਨ ਹੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ ਹੈ, ਪਰ ਰਾਹੁਲ ਗਾਂਧੀ ਹੁਣ ਕਾਫੀ ਦੇਰ ਬਾਅਦ ਪੰਜਾਬ ਵਿੱਚ ਆਏ ਹਨ। ਉਨ੍ਹਾਂ ਨੂੰ ਪੰਜਾਬ ਆਉਣ ਵਿੱਚ ਬਹੁਤ ਦੇਰੀ ਹੋ ਗਈ, ਉਹ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਦਾ। ਕਿਉਂਕਿ ਉਹ 5 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਹੈ।
ਇਸ ਤੋਂ ਇਲਾਵਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸੱਚ ਦੇ ਮਾਰਗ 'ਤੇ ਚੱਲਦਾ ਹੈ ਤਾਂ ਲੋਕ ਉਸ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਚੰਨੀ ਸਾਹਿਬ, ਬਾਦਲ ਸਾਹਿਬ 'ਤੇ ਸਿੱਧੂ ਸਾਹਿਬ, ਸਾਰੇ ਮੈਨੂੰ ਗਾਲ੍ਹਾਂ ਕੱਢਦੇ ਹਨ, ਪਰ ਇੱਕ ਦੂਜੇ ਨੂੰ ਕੁੱਝ ਨਹੀਂ ਕਹਿੰਦੇ। ਪਿਛਲੇ 60 ਸਾਲਾਂ 'ਚ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ।
ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਪੰਜਾਬ ਦੇ ਲੋਕੀ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕ ਚੁੱਕੇ ਹਨ, ਜਿਸ ਕਰਕੇ ਲੋਕ ਮਜੀਠੀਆ ਜਾਂ ਸਿੱਧੂ ਨੂੰ ਵੋਟ ਕਿਉਂ ਪਾਉਣਗੇ ? ਦੋਵੇਂ ਸਿਆਸੀ ਹਾਥੀ ਹਨ, ਜਿਨ੍ਹਾਂ ਨੇ ਲੋਕਾਂ ਨੂੰ ਕੁਚਲਿਆ ਹੈ। ਸਾਡੀ ਆਪ ਦੀ ਉਮੀਦਵਾਰ (ਅੰਮ੍ਰਿਤਸਰ ਪੂਰਬੀ ਤੋਂ) ਇੱਕ ਆਮ ਔਰਤ ਹੈ, ਜੋ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹੇਗੀ।
ਇਹ ਵੀ ਪੜੋ:- ਮੁੱਖ ਮੰਤਰੀ ਚਿਹਰੇ 'ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ...